ਰਵੀਨਾ ਟੰਡਨ ਤੇ ਫਰਾਹ ਖ਼ਾਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ

by mediateam

ਚੰਡੀਗੜ (ਇੰਦਰਜੀਤ ਸਿੰਘ) : ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਤੇ ਕੋਰੀਓਗ੍ਰਾਫਰ ਤੇ ਫਿਲਮ ਨਿਰਮਾਤਾ ਫਰਾਹ ਖ਼ਾਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਈਸਾਈਆਂ ਦੀ ਧਾਰਮਿਕ ਭਾਵਨਾਵਾਂ ਆਹਤ ਕਰਨ ਦੇ ਦੋਸ਼ 'ਚ ਦਰਜ ਐੱਫਆਈਆਰ ਦੇ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਕਾਰਵਾਈ 'ਤੇ ਰੋਕ ਲੱਗਾ ਦਿੱਤੀ ਹੈ। ਰਵੀਨਾ ਟੰਡਨ ਤੇ ਫਰਾਹ ਖ਼ਾਨ ਦੀ ਪਟੀਸ਼ਨਾਂ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। 

ਹਾਈ ਕੋਰਟ ਨੇ ਪੁਲਿਸ ਨੂੰ ਦੋਵਾਂ ਖ਼ਿਲਾਫ਼ ਕੋਈ ਬਲਪੂਰਵਕ ਕਾਰਵਾਈ ਨਾ ਕਰਨ ਦਾ ਆਦੇਸ਼ ਦਿੱਤਾ ਹੈ। ਦੱਸ ਦੇਈਏ ਕਿ ਇਕ ਟੀਵੀ ਸ਼ੋਅ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਥਾਣੇ 'ਚ ਫਰਾਹ ਖ਼ਾਨ, ਰਵੀਨਾ ਟੰਡਨ ਤੇ ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਗਈ ਸੀ।

ਈਸਾਈ ਭਾਈਚਾਰਾ ਇਨ੍ਹਾਂ ਕਲਾਕਾਰਾਂ 'ਤੇ ਕਾਰਵਾਈ ਦੀ ਮੰਗ ਸਬੰਧੀ ਸੜਕਾਂ 'ਤੇ ਨਿੱਤਰ ਆਏ ਸਨ। ਰੂਪਨਗਰ 'ਚ 28 ਦਸੰਬਰ ਨੂੰ ਆਲ ਇੰਡੀਆ ਕ੍ਰਿਸ਼ਚਨ ਵੈੱਲਫੇਅਰ ਫਰੰਟ ਵੱਲੋਂ ਰੂਪਨਗਰ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਰੋਸ ਮੁਜ਼ਾਹਰੇ ਤੋਂ ਬਾਅਦ ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੂੰ ਬਾਲੀਵੁੱਡ ਕਲਾਕਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ।

More News

NRI Post
..
NRI Post
..
NRI Post
..