ਰਵਿੰਦਰ ਜਡੇਜਾ ਨੇ ਤ੍ਰੇਲ ਨੂੰ ਦੱਸਿਆ ਖ਼ਰਾਬ ਫੀਲਡਿੰਗ ਕਰਨ ਦੀ ਵਜ੍ਹਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਖਨਊ ਸੁਪਰ ਜਾਇੰਟਸ ਅਤੇ ਚੇਨਈ ਸੁਪਰ ਕਿੰਗਜ਼ ਰਾਤ ਨੂੰ ਹੋਏ ਮੈਚ ਵਿੱਚ ਆਹਮੋ-ਸਾਹਮਣੇ ਸਨ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੀ ਟੀਮ ਨੇ 210 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਇਸ ਦੇ ਬਾਵਜੂਦ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਮੈਚ ਤੋਂ ਬਾਅਦ ਜਡੇਜਾ ਨੇ ਕਿਹਾ, 'ਅਸੀਂ ਬਹੁਤ ਚੰਗੀ ਸ਼ੁਰੂਆਤ ਕੀਤੀ। ਰੌਬੀ ਅਤੇ ਸ਼ਿਵਮ ਦੂਬੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਫੀਲਡਿੰਗ ਵਿੱਚ ਸਾਨੂੰ ਕੈਚ ਲੈਣੇ ਹੋਣਗੇ ਤਾਂ ਹੀ ਅਸੀਂ ਮੈਚ ਜਿੱਤਾਂਗੇ। ਸਾਨੂੰ ਉਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਸੀ। ਇੱਥੇ ਤ੍ਰੇਲ ਵੀ ਬਹੁਤ ਹੈ, ਗੇਂਦ ਹੱਥ ਵਿੱਚ ਨਹੀਂ ਟਿਕ ਪਾ ਰਹੀ। ਜਡੇਜਾ ਨੇ ਕਿਹਾ, 'ਅਸੀਂ ਪਹਿਲੇ ਛੇ ਅਤੇ ਮੱਧ ਓਵਰਾਂ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਬੱਲੇਬਾਜ਼ੀ ਲਈ ਵਿਕਟ ਬਹੁਤ ਵਧੀਆ ਸੀ।

ਇਸ ਮੈਚ 'ਚ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਰੌਬਿਨ ਉਥੱਪਾ , ਮੋਇਨ ਅਲੀ , ਸ਼ਿਵਮ ਦੁਬੇ ਅਤੇ ਅੰਬਾਤੀ ਰਾਇਡੂ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਬਣਾਈਆਂ।