RBI ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਠੋਕਿਆ 1 ਕਰੋੜ ਦਾ ਮੋਟਾ ਜੁਰਮਾਨਾ, ਜਾਣੋ ਕਾਰਨ

by jaskamal

ਨਵੀਂ ਦਿੱਲੀ (ਜਸਕਮਲ) : ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੂੰ ਰੈਗੂਲੇਟਰੀ ਐਕਟ ਦੀ ਪਾਲਣਾ 'ਚ ਘਾਟ ਦੇ ਚੱਲਦਿਆਂ ਇਕ ਕਰੋੜ ਰੁਪਏ ਦਾ ਮੋਟਾ ਜੁਰਮਾਨਾ ਠੋਕਿਆ ਹੈ। ਆਰਬੀਆਈ ਨੇ ਦੱਸਿਆ ਕਿ 16 ਨਵੰਬਰ 2021 ਨੂੰ ਜਾਰੀ ਇਕ ਹੁਕਮ 'ਚ ਇਹ ਜੁਰਮਾਨਾ ਲਾਇਆ ਗਿਆ ਹੈ।


ਕੇਂਦਰੀ ਬੈਂਕ ਅਨੁਸਾਰ ਵਿੱਤੀ ਹਾਲਾਤ ਸਬੰਧੀ 31 ਮਾਰਚ 2018 ਤੇ 31 ਮਾਰਚ 2019 ਦਰਮਿਆਨ ਐੱਸਬੀਆਈ ਦੇ ਨਿਗਰਾਨੀ ਸਬੰਧੀ ਮੁਲਾਂਕਣ ਨੂੰ ਲੈ ਕੇ ਵੈਧਾਨਿਕ ਨਿਰੀਖਣ ਕੀਤਾ ਗਿਆ ਸੀ। ਹੁਕਮ ਅਨੁਸਾਰ ਜੌਖਮ ਮੁਲਾਂਕਣ ਰਿਪੋਰਟ ਦੀ ਜਾਂਚ, ਨਿਰੀਖਣ ਰਿਪੋਰਟ 'ਚ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਇਕ ਮਤੇ ਦੀ ਉਲੰਘਣਾ ਪਾਈ ਗਈ ਹੈ।

ਐਸਬੀਆਈ ਨੇ ਉਧਾਰ ਲੈਣ ਵਾਲੀਆਂ ਕੰਪਨੀਆਂ ਦੇ ਮਾਮਲੇ 'ਚ ਕੰਪਨੀਆਂ ਦੀ ਚੁਕਤਾ ਸ਼ੇਅਰ ਪੂੰਜੀ ਦੇ 30 ਫ਼ੀਸਦੀ ਤੋਂ ਜ਼ਿਆਦਾ ਦੀ ਰਾਸ਼ੀ ਸ਼ੇਅਰ ਗਿਰਵੀ ਦੇ ਰੂਪ 'ਚ ਰੱਖਿਆ ਸੀ।