ਖ਼ਾਲੀ ਹੱਥ ਵਾਪਸ ਜਾਵੇਗੀ ਕੋਹਲੀ ਦੀ ਟੀਮ, ਹੈਦਰਾਬਾਦ ਦੀ ਸ਼ਾਨਦਾਰ ਜਿੱਤ

by vikramsehajpal

ਦੁਬਈ (ਐਨ. ਆਰ. ਆਈ. ਮੀਡਿਆ) : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜਨ ਵਿਚ ਵੀ ਰਾਇਲ ਚੈਲੰਜਰਜ਼ ਬੈਂਗਲੌਰ ਦੀ ਟੀਮ ਦੇ ਹੱਥ ਨਾਕਾਮੀ ਹੀ ਲੱਗੀ। ਟੂਰਨਾਮੈਂਟ ਵਿਚ ਚੰਗੀ ਸ਼ੁਰੂਆਤ ਕਰਨ ਦੇ ਬਾਅਦ ਵੀ ਟੀਮ ਦਾ ਅੰਤ ਨਿਰਾਸ਼ਾਜਨਕ ਵੀ ਰਿਹਾ।

ਹੈਦਰਾਬਾਦ ਨੇ ਤਜਰਬੇਕਾਰ ਕੇਨ ਵਿਲੀਅਮਸਨ ਦੀ ਅਜੇਤੂ 50 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਤੇ ਆਲਰਾਊਂਡਰ ਜੇਸਨ ਹੋਲਡਰ (25 ਦੌੜਾਂ 'ਤੇ 3 ਵਿਕਟਾਂ ਤੇ ਅਜੇਤੂ 24 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਈ. ਪੀ. ਐੱਲ. ਦੇ ਐਲਿਮੀਨੇਟਰ 'ਚ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ-2 'ਚ ਜਗ੍ਹਾ ਬਣਾ ਲਈ।

ਜਿੱਥੇ ਉਸਦਾ ਮੁਕਾਬਲਾ 8 ਨਵੰਬਰ ਨੂੰ ਦਿੱਲੀ ਕੈਪੀਟਲਸ ਨਾਲ ਹੋਵੇਗਾ। ਹੈਦਰਾਬਾਦ ਨੇ ਬੈਂਗਲੁਰੂ ਨੂੰ 20 ਓਵਰਾਂ 'ਚ 7 ਵਿਕਟ 'ਤੇ 131 ਦੌੜਾਂ ਦੇ ਸਕੋਰ 'ਤੇ ਰੋਕਿਆ ਤੇ ਹੈਦਰਾਬਾਦ ਨੇ 4 ਵਿਕਟਾਂ 'ਤੇ 19.4 ਓਵਰਾਂ 'ਚ ਇਹ ਟੀਚਾ ਹਾਸਲ ਕਰ ਲਿਆ। ਇਸ ਹਾਰ ਦੇ ਨਾਲ ਹੀ ਵਿਰਾਟ ਕੋਹਲੀ ਦੀ ਬੈਂਗਲੁਰੂ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।