CSK vs RCB : ਸਿਰਫ 70 ਦੌੜਾਂ ‘ਤੇ ਢੇਰ ਹੋ ਗਈ ਕੋਹਲੀ ਦੀ ਪੂਰੀ ਟੀਮ

by

ਸਪੋਰਟਸ ਡੈਸਕ (ਵਿਕਰਮ ਸਹਿਜਪਾਲ)ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਸੀਜ਼ਨ-12 ਦਾ ਆਗਾਜ਼ ਅੱਜ ਯਾਨੀ ਕਿ 23 ਮਾਰਚ ਨੂੰ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਚੇਨਈ ਸੁਪਰਕਿੰਗ ਦੇ ਵਿਚਾਲੇ ਐੱਮ. ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਜਿਸ 'ਚ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ 71 ਦੌੜਾਂ ਦਾ ਟੀਚਾ ਦਿੱਤਾ। ਧੋਨੀ ਨੇ ਚੇਨਈ ਟੀਮ ਵਲੋਂ ਟਾਸ ਜਿੱਤ ਕੇ ਬੈਂਗਲੁਰੂ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਬੈਂਗਲੁਰੂ ਟੀਮ ਨੂੰ ਸ਼ੁਰੂਆਤੀ ਓਵਰਾਂ 'ਚ ਹੀ ਪਹਿਲਾਂ ਵੱਡਾ ਝਟਕਾ ਲੱਗਾ ਜਦੋਂ ਚੌਥੇ ਓਵਰ ਦੀ ਦੂਜੀ ਗੇਂਦ 'ਤੇ ਕਪਤਾਨ ਵਿਰਾਟ ਕੋਹਲੀ 6 ਦੌੜਾਂ ਬਣਾ ਕੇ ਆਊਟ ਹੋ ਗਏ। 


ਇਸ ਦੇ ਨਾਲ ਹੀ 5ਵੇਂ ਓਵਰ ਦੀ ਦੂਜੀ ਹੀ ਗੇਂਦ 'ਤੇ ਮੋਇਨ ਅਲੀ ਵੀ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਟੀਮ ਦੇ ਬਿਹਤਰੀਨ ਬੱਲੇਬਾਜ਼ ਏ.ਬੀ. ਡਿਵਿਲੀਅਰਸ ਦਾ ਪ੍ਰਦਰਸ਼ਨ ਵੀ ਕੁਝ ਖਾਸ ਨਹੀਂ ਰਿਹਾ ਅਤੇ ਸਿਰਫ 9 ਹੀ ਦੌੜਾਂ ਬਣਾ ਕੇ ਹਰਭਜਨ ਸਿੰਘ ਦੀ ਗੇਂਦ 'ਤੇ ਰਵਿੰਦਰ ਜਡੇਜਾ ਨੂੰ ਕੈਚ ਦੇ ਬੈਠੇ। ਬੈਂਗਲੁਰੂ ਟੀਮ ਵਲੋਂ ਸਿਰਫ ਪਾਰਥਿਕ ਪਟੇਲ ਨੇ ਹੀ ਟੀਮ ਨੂੰ ਸੰਭਾਲਦੇ ਹੋਏ 29 ਦੌੜਾਂ ਦੀ ਪਾਰੀ ਖੇਡੀ, ਜਦਕਿ ਕੋਈ ਵੀ ਹੋਰ ਬੱਲੇਬਾਜ਼ 10 ਦੌੜਾਂ ਦੀ ਦਾ ਵੀ ਟੀਚਾ ਨਹੀਂ ਪਾਰ ਕਰ ਸਕਿਆ। 


ਚੇਨਈ ਟੀਮ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਰਹੀ, ਜਿਸ 'ਚ ਟੀਮ ਦੇ ਸਪਿੰਨ ਗੇਂਦਬਾਜ਼ ਹਰਭਜਨ ਸਿੰਘ ਨੇ ਆਪਣੀ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਟੀਮ ਦੇ ਪਹਿਲੇ ਵੱਡੇ 3 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਇਮਰਾਨ ਤਾਹੀਰ ਨੇ ਵੀ ਸਪਿੰਨ ਗੇਂਦਬਾਜ਼ ਕਰਦੇ ਹੋਏ 3 ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਸ ਭੇਜਿਆ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ ਵੀ 2 ਵਿਕਟਾਂ ਹਾਸਲ ਕੀਤੀਆਂ।