RCMP ਦੀ ਰਿਚਮੰਡ ’ਚ ਤਾਇਨਾਤ ਪੰਜਾਬੀ ਮੂਲ ਦੀ ਅਫ਼ਸਰ ਨੇ ਕੀਤੀ ਖ਼ੁਦਕੁਸ਼ੀ

by vikramsehajpal

ਵੈਨਕੂਵਰ (ਦੇਵ ਇੰਦਰਜੀਤ)- ਰਾਇਲ ਕੈਨੇਡੀਅਨ ਮਾਂਊਟਿਡ ਪੁਲੀਸ (RCMP) ਦੀ ਰਿਚਮੰਡ ’ਚ ਤਾਇਨਾਤ ਪੰਜਾਬੀ ਮੂਲ ਦੀ ਅਫ਼ਸਰ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਰਿਚਮੰਡ ਪੁਲੀਸ ਨੇ ਇਸ ਘਟਨਾ ’ਤੇ ਚੁੱਪ ਧਾਰੀ ਹੋਈ ਹੈ।

ਜਾਣਕਾਰੀ ਅਨੁਸਾਰ RCMP ਦੇ ਰਿਚਮੰਡ ਦਸਤੇ ਵਿੱਚ ਤਾਇਨਾਤ ਪੰਜਾਬਣ ਮੁਟਿਆਰ ਜੈਸਮੀਨ ਥਿਆੜਾ (24) ਨੇ ਡਿਊਟੀ ਦੌਰਾਨ ਰਿਚਮੰਡ ਵਿੱਚ ਹੀ ਓਕ ਸਟਰੀਟ ਬ੍ਰਿਜ ਨੇੜੇ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤਕ ਉਹ ਦਮ ਤੋੜ ਚੁੱਕੀ ਸੀ।

ਉਧਰ, ਰਿਚਮੰਡ ਪੁਲੀਸ ਨੇ ਇਸ ਘਟਨਾ ’ਤੇ ਚੁੱਪੀ ਧਾਰੀ ਹੋਈ ਹੈ। ਮ੍ਰਿਤਕਾ ਦੇ ਜਾਣਕਾਰਾਂ ਅਨੁਸਾਰ ਉਹ ਹਰ ਵੇਲੇ ਖੁਸ਼ ਰਹਿੰਦੀ ਸੀ ਤੇ ਉਸ ਨੇ ਕਿਸੇ ਮਾਨਿਸਕ ਪ੍ਰੇਸ਼ਾਨੀ ਕਾਰਨ ਇਹ ਕਦਮ ਉਠਾਇਆ ਹੋ ਸਕਦਾ ਹੈ।

More News

NRI Post
..
NRI Post
..
NRI Post
..