ਪੜ੍ਹੋ ਕੀ ਹੈ IPL Auction 2021 ਦੀ ਪ੍ਰਕਿਰਿਆ

by vikramsehajpal

ਨਵੀਂ ਦਿੱਲੀ,(ਦੇਵ ਇੰਦਰਜੀਤ) : ਆਈਪੀਐਲ 'ਚ 2 ਤਰ੍ਹਾਂ ਦੀ ਨਿਲਾਮੀ ਹੁੰਦੀ ਹੈ, ਮੇਗਾ ਤੇ ਮਿੰਨੀ। ਦੋਵੇਂ ਤਰ੍ਹਾਂ 'ਚ ਫਾਈਨਲ ਲਿਸਟ 'ਚ ਸ਼ਾਮਲ ਖਿਡਾਰੀਆਂ ਨੂੰ ਕੈਪਡ, ਅਨਕੈਪਡ ਤੇ ਓਵਰਸੀਜ ਦੇ ਹਿਸਾਬ ਤੋਂ ਵੰਡਿਆ ਜਾਂਦਾ ਹੈ। ਆਕਸ਼ਨ Auction ਦੌਰਾਨ ਨਿਲਾਮੀਕਰਤਾ ਬੇਸ ਪ੍ਰਾਈਸ ਨਾਲ ਖਿਡਾਰੀਆਂ ਦਾ ਨਾਂ ਲਵੇਗਾ। ਇਸ ਤੋਂ ਬਾਅਦ ਫ੍ਰੈਚਾਈਜੀ ਇੱਛਾ ਮੁਤਾਬਕ ਪੈਡਲ ਚੁੱਕੇ ਬੋਲੀ ਲਗਾਉਂਦਾ ਹੈ ਤੇ ਖਿਡਾਰੀ ਉਸ ਦਾ ਹੋ ਜਾਂਦਾ ਹੈ। ਸਾਲ 2018 'ਚ ਆਖਰੀ ਵਾਰ ਮੈਗਾ ਆਕਸ਼ਨ ਹੋਇਆ ਸੀ। ਅਗਲੇ ਸਾਲ ਦੋ ਹੋਰ ਟੀਮਾਂ ਨਾਲ ਜੁੜ ਜਾਣਗੀਆਂ।

ਜਿਕਰਯੋਗ ਹੈ ਕਿ ਇਸ ਤਰ੍ਹਾਂ ਅਗਲਾ ਮੈਗਾ ਆਕਸ਼ਨ 2022 'ਚ ਹੋਵੇਗਾ।

ਇਸ ਵਾਰ ਨਿਲਾਮੀ 'ਚ 292 ਖਿਡਾਰੀਆਂ 'ਤੇ ਬੋਲੀ ਲੱਗੇਗੀ। ਇਨ੍ਹਾਂ 'ਚੋਂ ਜ਼ਿਆਦਾਤਰ 61 ਖਿਡਾਰੀ ਹੀ ਖਰੀਦੇ ਜਾ ਸਕਦੇ ਹਨ। ਸਭ ਤੋਂ ਪਹਿਲਾਂ ਬੱਲੇਬਾਜ਼ਾਂ ਦੀ ਨਿਲਾਮੀ ਹੋਵੇਗੀ। ਇਸ ਤੋਂ ਬਾਅਦ ਅਲਰਾਊਂਡਰ ਤੇ ਵਿਕਟਕੀਪਰਜ਼ ਦਾ ਨੰਬਰ ਆਵੇਗਾ। ਆਈਪੀਐਲ 2021 ਲਈ 18 ਫਰਵਰੀ ਨੂੰ ਚੇਨਈ 'ਚ ਦੁਪਹਿਰ 3 :00 ਵਜੇ ਨਿਲਾਮੀ ਹੁੰਦੀ ਹੈ। ਕੋਵਿਡ -19 ਮਹਾਮਾਰੀ ਦੌਰਾਨ ਇਸ ਵਾਰ ਨਿਲਾਮੀ ਥੋੜੀ ਦੇਰ ਤੋਂ ਸ਼ੁਰੂ ਹੋ ਰਹੀ ਹੈ।