ਸਗੇ ਭਰਾਵਾਂ ਨੂੰ ਅਣਪਛਾਤਿਆਂ ਨੇ ਬਣਾਇਆ ਨਿਸ਼ਾਨਾ, ਗੋਲੀਆਂ ਮਾਰ ਕੀਤਾ ਗੰਭੀਰ ਜ਼ਖਮੀ

by jaskamal

ਨਿਊਜ਼ ਡੈਸਕ (ਸਿਮਰਨ): ਪੰਜਾਬ ਦੇ ਵਿਚ ਦਿਨੋਂ ਦਿਨ ਗੈਂਗਰਿਸਮ ਵੱਧਦਾ ਜਾ ਰਿਹਾ ਹੈ। ਜਿਲਾ ਬਟਾਲਾ ਦੇ ਅਧੀਨ ਆਉਂਦੇ ਪਿੰਡ ਕੋਟ ਮਜਲਸ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਨੇ ਦੋ ਸਗੇ ਭਰਾਵਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਗੋਲੀਆਂ ਚਲਾਉਣ ਦੇ ਮਕਸਦ ਬਾਰੇ ਹਜੇ ਕੁਝ ਵੀ ਪਤਾ ਨਹੀਂ ਚਲ ਸਕਿਆ, ਪਰ ਗੋਲੀਆਂ ਲੱਗਣ ਨਾਲ ਦੋਵੇ ਭਰਾ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਦੇ ਲਈ ਬਟਾਲਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਕਿ ਡਾਕਟਰਾਂ ਦੇ ਵੱਲੋਂ ਉਨ੍ਹਾਂ ਦੀ ਹਾਲਤ ਖੱਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਰ ਸੱਟਾਂ ਲੱਗਣ ਨਾਲ ਉਹ ਗੰਭੀਰ ਜ਼ਖਮੀ ਜਰੂਰ ਹੋਏ ਹਨ।

ਜਾਣਕਾਰੀ ਮੁਤਾਬਕ ਦੋਵੇ ਭਰਾਵਾਂ ਨੇ ਆਪਣਾ ਨਵਾਂ ਘਰ ਬਣਵਾਇਆ ਸੀ ਜਿਸਦਾ ਸਮਾਨ ਲੈਕੇ ਉਹ ਘਰ ਨੂੰ ਵਾਪਿਸ ਪਰਤ ਰਹੇ ਸਨ ਪਰ ਰ੍ਟ੍ਸਟ ਦੇ ਵਿਚ ਉਨ੍ਹਾਂ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜੋ ਕਿ ਉਨ੍ਹਾਂ ਦੀਆਂ ਲੱਤਾਂ'ਚ ਜਾ ਕੇ ਲੱਗਿਆਂ। ਉਨ੍ਹਾਂ ਦੱਸਿਆ ਕਿ ਹਮਲਾ ਕਰਨ ਵਾਲੇ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਸਨ ਤੇ ਹਮਲਾ ਕਰਕੇ ਉਹ ਮੌਕੇ ਤੋਂ ਹੀ ਫਰਾਰ ਹੋ ਗਏ। ਜਿਸ ਤੋਂ ਬਾਅਦ ਦੋਹਾ ਜ਼ਖਮੀ ਹੋਏ ਭਰਾਵਾਂ ਨੂੰ ਨੇੜਲੇ ਲੋਕਾਂ ਨੇ ਹਸਪਤਾਲ ਤੱਕ ਪਹੁੰਚਾਇਆ।

ਫਿਲਹਾਲ ਪੁਲਿਸ ਨੂੰ ਇਸ ਮਾਮਲੇ ਦੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।