ਸਕੀ ਮਾਂ ਅਤੇ ਸ਼ਿਵ ਸੈਨਾ ਮਹਿਲਾ ਆਗੂ ਤੇ 2 ਨਾਬਾਲਿਗ ਭੈਣਾਂ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿਚ ਧੱਕਣ ਦੇ ਲਗੇ ਦੋਸ਼

by

ਜਲੰਧਰ (UNITED NRI POST) : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਰਤਨ ਨਗਰ ਵਾਸੀ ਦੋ ਨਾਬਾਲਿਗ ਭੈਣਾਂ ਨੂੰ ਜ਼ਬਰਦਸਤੀ ਜਿਸਮ ਫਰੋਸ਼ੀ ਦੇ ਧੰਦੇ ਵਿਚ ਧੱਕਣ ਦੇ ਦੋਸ਼ ਵਿਚ ਕੁੜੀਆਂ ਦੀ ਸਕੀ ਮਾਂ, ਭੈਣ, ਸ਼ਿਵ ਸੈਨਾ ਦੀ ਇਕ ਮਹਿਲਾ ਆਗੂ, ਉਸ ਦੇ ਪੁੱਤਰ ਤੇ ਇਕ ਹੋਰ ਔਰਤ ਨੂੰ ਗਿ੍ਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਰਤਨ ਨਗਰ ਦੀਆਂ ਰਹਿਣ ਵਾਲੀਆਂ 2 ਨਾਬਾਲਿਗ ਸਕੀਆਂ ਭੈਣਾਂ ਨੇ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਮਾਂ, ਭੈਣ, ਸ਼ਿਵ ਸੈਨਾ ਮਹਿਲਾ ਆਗੂ ਨਿਸ਼ਾ ਪ੍ਰਧਾਨ ਤੇ ਉਸ ਦਾ ਪੁੱਤਰ ਸਾਜਨ ਅਤੇ ਤਨਵੀ ਨਾਂ ਦੀ ਇਕ ਹੋਰ ਅੌਰਤ ਉਨ੍ਹਾਂ ਨੂੰ ਜ਼ਬਰਦਸਤੀ ਜਿਸਮ ਫਰੋਸ਼ੀ ਦਾ ਧੰਦਾ ਕਰਨ ਲਈ ਕਹਿੰਦੀਆਂ ਹਨ। 

ਜਦ ਉਹ ਇਨਕਾਰ ਕਰਦੀਆਂ ਹਨ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਦੀ ਆਗੂ ਨਿਸ਼ਾ ਪ੍ਰਧਾਨ ਦਾ ਲੜਕਾ ਸਾਜਨ ਵੀ ਉਨ੍ਹਾਂ ਨਾਲ ਕਈ ਵਾਰ ਜਬਰ ਜਨਾਹ ਕਰ ਚੁੱਕਾ ਹੈ ਜਿਸ ਕਾਰਨ ਉਨ੍ਹਾਂ ਵਿਚੋਂ ਇਕ ਭੈਣ ਗਰਭਵਤੀ ਵੀ ਹੋ ਗਈ ਸੀ। ਜਦ ਇਸ ਬਾਰੇ ਨਿਸ਼ਾ ਪ੍ਰਧਾਨ ਨੂੰ ਦੱਸਿਆ ਗਿਆ ਤਾਂ ਉਲਟਾ ਉਸ ਨੇ ਸਾਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕੋਈ ਚੀਜ਼ ਖਿਲਾ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿਚ ਉਨ੍ਹਾਂ ਦੀ ਮਾਂ ਤੇ ਭੈਣ ਵੀ ਬਰਾਬਰ ਦੀ ਜ਼ਿੰਮੇਵਾਰ ਹਨ ਅਤੇ ਉਹ ਉਨ੍ਹਾਂ ਨੂੰ ਜ਼ਬਰਦਸਤੀ ਇਸ ਕੰਮ ਵਿਚ ਪਾਈ ਰੱਖਣਾ ਚਾਹੁੰਦੇ ਹਨ। 

ਡੀਸੀਪੀ ਗੁਰਮੀਤ ਸਿੰਘ ਨੇ ਇਸ ਦੀ ਜਾਂਚ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਮੁਖੀ ਮੇਜਰ ਸਿੰਘ ਨੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 376/ਪਾਸਕੋ ਐਕਟ/3-4-5 ਇਮੋਰਲ ਟਰੈਫਿਕ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ। ਪੰਜਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਪੰਜਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।

More News

NRI Post
..
NRI Post
..
NRI Post
..