ਲਾਪ੍ਰਵਾਹੀ! ਯੂਰੀਨ ਬੈਗ ਦੀ ਥਾਂ ਮਰੀਜ਼ ਨੂੰ ਲਗਾਈ ਗਈ ਕੋਲਡ ਡਰਿੰਕ ਦੀ ਬੋਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜੋ ਤੁਹਾਨੂੰ ਹੀ ਹੈਰਾਨ ਕਰ ਦੇਵੇਗਾ ਜੀ ਹਾਂ , ਸਰਕਾਰੀ ਹਸਪਤਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਸਕਦਾ ਕਿ ਕਿਵੇਂ ਇੱਕ ਮਰੀਜ਼ ਦਾ ਦੇਸੀ ਜੁਗਾੜ ਲੱਗਾ ਕੇ ਇਲਾਜ਼ ਕੀਤਾ ਜਾ ਰਿਹਾ ਹੈ। ਮਰੀਜ਼ ਨੂੰ ਪੇਸ਼ਾਬ ਦੀ ਥੈਲੇ ਦੀ ਥਾਂ 'ਤੇ ਡਾਕਟਰਾਂ ਵਲੋਂ ਜੁਗਾੜ ਕਰਕੇ ਕੋਲਡ ਡਰਿੰਕ ਦੀ ਬੋਤਲ ਲਗਾਈ ਗਈ । ਇਸ ਦੌਰਾਨ ਕਿਸੇ ਦੂਜੇ ਮਰੀਜ਼ ਨੇ ਵੀਡੀਓ ਬਣਾ ਕੇ ਹਸਪਤਾਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਦੱਸਣਯੋਗ ਹੈ ਕਿ ਬੇਹੋਸ਼ ਹੋਣ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਉੱਥੇ ਉਸ ਮਰੀਜ਼ ਨੂੰ ਯੂਰੀਨ ਬੈਗ ਦੀ ਥਾਂ 'ਤੇ ਕੋਲਡ ਡਰਿੰਕ ਦੀ ਬੋਤਲ ਦੇ ਦਿੱਤੀ ਗਈ ।ਹਸਪਤਾਲ ਸਟਾਫ ਨੇ ਦਾਅਵਾ ਕੀਤਾ ਕਿ ਹਸਪਤਾਲ 'ਚ ਯੂਰੀਨ ਬੈਗ ਦੀਆਂ ਥੈਲੀਆਂ ਖ਼ਤਮ ਹੋ ਗਈਆਂ ਹਨ ।