ਰਿਕਾਰਡ ਟੀਕਾਕਰਨ ਹੋਵੇਗਾ ਨਰਿੰਦਰ ਮੋਦੀ ਦੇ ਜਨਮ ਦਿਨ ਤੇ : ਨਿਤੀਸ਼ ਕੁਮਾਰ

by vikramsehajpal

ਬਿਹਾਰ (ਦੇਵ ਇੰਦਰਜੀਤ) : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਯਾਨੀ ਸੋਮਵਾਰ ਨੂੰ ਕਿਹਾ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ’ਤੇ ਰਾਜ ’ਚ ਰਿਕਾਰਡ ਗਿਣਤੀ ’ਚ ਕੋਰੋਨਾ ਟੀਕਾਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਕੁਮਾਰ ਨੇ ਸੋਮਵਾਰ ਨੂੰ ‘ਜਨਤਾ ਦੇ ਦਰਬਾਰ ’ਚ ਮੁੱਖ ਮੰਤਰੀ’ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ,‘‘ਰਾਜ ’ਚ ਬਹੁਤ ਵੱਡੇ ਪੈਮਾਨੇ ’ਤੇ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ ਪਰ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਤੁਸੀਂ ਲੋਕ ਦੇਖੋਗੇ ਕਿ ਬਿਹਾਰ ’ਚ ਕਿੰਨੀ ਵੱਡੀ ਗਿਣਤੀ ’ਚ ਟੀਕਾਕਰਨ ਹੋਵੇਗਾ। ਇਸ ਲਈ ਤਿਆਰੀ ਚੱਲ ਰਹੀ ਹੈ।

ਬਿਹਾਰ ’ਚ 6 ਮਹੀਨਿਆਂ ’ਚ 6 ਕਰੋੜ ਕੋਰੋਨਾ ਟੀਕਾਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਟੀਚੇ ਤੋਂ ਕਾਫ਼ੀ ਵੱਧ ਟੀਕਾਕਰਨ ਹੋਵੇਗਾ। ਮੁੱਖ ਮੰਤਰੀ ਨੇ ਬੱਚਿਆਂ ’ਚ ਵਾਇਰਲ ਬੁਖ਼ਾਰ ਦੇ ਵੱਧਦੇ ਮਾਮਲਿਆਂ ਦੇ ਸੰਬੰਧ ’ਚ ਪੁੱਛੇ ਗਏ ਪ੍ਰਸ਼ਨ ਦੇ ਉੱਤਰ ’ਚ ਕਿਹਾ ਕਿ ਸਰਕਾਰ ਇਸ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਚੌਕਸ ਹੈ। ਇਸ ਮਾਮਲੇ ’ਤੇ 2 ਦਿਨ ਪਹਿਲਾਂ ਬੈਠਕ ਵੀ ਹੋਈ ਸੀ।

ਸਾਰੀ ਜਗ੍ਹਾ ਟੀਮ ਭੇਜੀ ਗਈ ਹੈ ਅਤੇ ਜਾਂਚ ਵੀ ਜਾਰੀ ਹੈ। ਹੁਣ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਸੀਵਾਨ ’ਚ ਡੇਂਗੂ ਦੇ ਜ਼ੀਰੋ, ਸਾਰਨ ’ਚ ਇਕ ਅਤੇ ਗੋਪਾਲਗੰਜ ’ਚ 9 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਟਨਾ ’ਚ ਵੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨੂੰ ਲੈ ਕੇ ਜੋ ਵੀ ਜ਼ਰੂਰੀ ਕਦਮ ਹਨ, ਉਹ ਚੁੱਕੇ ਜਾ ਰਹੇ ਹਨ। ਸਿਹਤ ਵਿਭਾਗ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ।