ਫੌਜ ‘ਚ ਸਿਵਲੀਅਨ ਪੋਸਟਾਂ ‘ਤੇ ਨਿਕਲੀਆਂ ਭਰਤੀਆਂ, ਇਸ ਤਰੀਕ ਤਕ ਕਰ ਸਕਦੇ ਹੋ ਅਪਲਾਈ

by jaskamal

ਨਿਊਜ਼ ਡੈਸਕ : ਭਾਰਤੀ ਫੌਜ ਨੇ ਸਿਵਲੀਅਨ ਦੀ ਭਰਤੀ ਦੇ ਮੌਕਿਆਂ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਚੰਗੀ ਖਬਰ ਹੈ। ਫੌਜ ਦੇ ਪੱਛਮੀ ਕਮਾਂਡ ਅਧੀਨ ਐੱਮਐੱਚ ਜਲੰਧਰ ਕੈਂਟ ਤੇ ਹੋਰਨਾਂ ਵਿਚ ਖਾਲੀ ਸਿਵਲੀਅਨ ਦੇ ਅਹੁਦਿਆਂ ‘ਤੇ ਭਰਤੀ ਲਈ ਦੋ ਵੱਖ-ਵੱਖ ਭਰਤੀ ਵਿਗਿਆਪਨ ਜਾਰੀ ਕੀਤੇ ਗਏ ਹਨ। ਫੌਜ ਵੱਲੋਂ ਐੱਮਐੱਚ ਜਲੰਧਰ ਕੈਂਟ ਲਈ ਜਾਰੀ ਵਿਗਿਆਪਨ ਮੁਤਾਬਕ ਬਾਰਬਰ, ਚੌਕੀਦਾਰ, ਕੁੱਕ, ਸਟੈਟਿਸਟਿਕਲ ਅਸਿਸਟੈਂਟ, ਟ੍ਰੇਡਸਮੈਨ, ਵਾਸ਼ਰਮੈਨ ਤੇ ਸਫਾਈ ਵਾਲਿਆਂ ਦੇ ਕੁੱਲ 65 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸੇ ਤਰ੍ਹਾਂ ਜਾਰੀ ਭਰਤੀ ਵਿਗਿਆਪਨ ਮੁਤਾਬਕ ਲਾਇਬ੍ਰੇਰੀਅਨ, ਸਟੈਨੋ ਗ੍ਰੇਡ 2 ਐੱਲਡੀਸੀ, ਫਾਇਰਮੈਨ, ਮੈਸੇਂਜਰ, ਬਾਰਬਰ, ਵਾਸ਼ਰਮੈਨ, ਰੇਂਜ ਚੌਕੀਦਾਰ ਤੇ ਦਫਤਰੀ ਦੇ ਕੁੱਲ 30 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਫੌਜ ਸਿਵਲੀਅਨ ਭਰਤੀ ਲਈ ਇੱਛੁਕ ਉਮੀਦਵਾਰ ਐੱਮਐੱਚ ਜਲੰਧਰ ਜਾਂ ਹੋਰਨਾਂ ਲਈ ਜਾਰੀ ਕੀਤੇ ਗਏ ਵਿਗਿਆਪਨਾਂ ਵਿਚ ਦਿੱਤੇ ਗਏ ਐਪਲੀਕੇਸ਼ਨ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ। ਇਨ੍ਹਾਂ ਵਿਗਿਆਪਨਾਂ ਤੇ ਐਪਲੀਕੇਸ਼ਨ ਫਾਰਮ ਨੂੰ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਮੀਦਵਾਰ ਨੂੰ ਆਪਣੀ ਅਰਜ਼ੀ ਵਿਗਿਆਪਨ ਵਿਚ ਦਿੱਤੇ ਗਏ ਪਤੇ ‘ਤੇ ਆਫਲਾਈਨ ਮੋਡ ਵਿਚ ਜਮ੍ਹਾ ਕਰਾਉਣਾ ਹੋਵੇਗਾ। ਐੱਮਐੱਚ ਜਲੰਧਰ ਕੈਂਟ ਦੇ ਅਹੁਦਿਆਂ ਲਈ ਅਰਜ਼ੀ ਜਮ੍ਹਾ ਕਰਾਉਣ ਦੀ ਆਖਰੀ ਤਰੀਕ 45 ਦਿਨਾਂ ਦੇ ਅੰਦਰ ਯਾਨੀ 27 ਜੂਨ 2022 ਹੈ। ਜਦਕਿ ਹੋਰਨਾਂ ਅਹੁਦਿਆਂ ਦੀ ਭਰਤੀ ਲਈ ਅਰਜ਼ੀ 3 ਜੂਨ 2022 ਤੱਕ ਸਵੀਕਾਰ ਕੀਤੇ ਜਾਣਗੇ।