ਹਿੰਦੁਸਤਾਨ ਪੈਟਰੋਲੀਅਮ ‘ਚ ਨਿਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

by jaskamal

ਨਿਊਜ਼ ਡੈਸਕ : ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ, ਐੱਚਪੀਸੀਐੱਲ ਨੇ ਮੁੰਬਈ ਰਿਫਾਇਨਰੀ 'ਚ ਗ੍ਰੈਜੂਏਟ ਇੰਜੀਨੀਅਰ ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਨੈਸ਼ਨਲ ਅਪ੍ਰੈਂਟਿਸ ਟ੍ਰੇਨਿੰਗ ਸਕੀਮ (NATS) ਪੋਰਟਲ http://mhrdnats.gov.in/ 'ਤੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ ਤੇ 28 ਫਰਵਰੀ ਤੱਕ ਅਹੁਦਿਆਂ ਲਈ ਅਪਲਾਈ ਕਰਨ ਲਈ ਲਾਗਇਨ ਕਰ ਸਕਦੇ ਹਨ।

ਮਹੱਤਵਪੂਰਨ ਤਾਰੀਖਾਂ

ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ : 19-02-2022

ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼: 28-02-2022

ਉਮਰ ਹੱਦ

ਘੱਟੋ-ਘੱਟ- 18 ਸਾਲ

ਵੱਧ ਤੋਂ ਵੱਧ - 25 ਸਾਲ

ਵਿਦਿਅਕ ਯੋਗਤਾ
ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ/ ਕੈਮੀਕਲ ਇੰਜੀਨੀਅਰਿੰਗ/ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ/ ਕੰਪਿਊਟਰ ਸਾਇੰਸ ਇੰਜੀਨੀਅਰਿੰਗ/ ਸਿਵਲ ਇੰਜੀਨੀਅਰਿੰਗ/ ਮਕੈਨੀਕਲ ਇੰਜੀਨੀਅਰਿੰਗ/ ਇਲੈਕਟ੍ਰੀਕਲ ਇੰਜੀਨੀਅਰਿੰਗ ਸਟ੍ਰੀਮ ਨਾਲ ਸਬੰਧਤ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਕੁੱਲ 100 ਅਪ੍ਰੈਂਟਿਸ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਸ ਤਹਿਤ ਇੰਸਟਰੂਮੈਂਟੇਸ਼ਨ, ਕੈਮੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਕੰਪਿਊਟਰ ਸਾਇੰਸ, ਸਿਵਲ ਇੰਜੀਨੀਅਰਿੰਗ, ਮਕੈਨੀਕਲ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਸਟ੍ਰੀਮ ਦੇ ਵਿਦਿਆਰਥੀ ਸਬੰਧਤ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ 1 ਸਾਲ ਦੀ ਮਿਆਦ ਲਈ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਵੇਗਾ। 

ਚੋਣ ਮਾਪਦੰਡ
ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਮਾਰਚ 2022 ਦੇ ਮਹੀਨੇ ਵਿਚ ਇਕ ਇੰਟਰਵਿਊ ਲਈ ਬੁਲਾਇਆ ਜਾਵੇਗਾ।