ਅਗਨੀਪੱਥ ਸਹਿਮ ਤਹਿਤ ਭਰਤੀ ਪੰਜਾਬ ‘ਚ ਹੋਵੇਗੀ ਰੱਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਜਰਮਨੀ ਕੰਪਨੀਆਂ ਨਾਲ ਨਿਵੇਸ਼ ਕਰਨ ਲਈ ਵਿਚਾਰ ਚਰਚਾ ਕਰ ਰਹੇ ਹਨ। ਇਸ ਦੇ ਤਹਿਤ ਇਹ ਸੂਚਨਾ ਮਿਲ ਰਹੀ ਹੈ ਕਿ ਪੰਜਾਬ 'ਚ ਅਗਨੀਪੱਥ ਸਹਿਮ ਤਹਿਤ ਭਰਤੀ ਰੱਦ ਹੋ ਸਕਦੀ ਹੈ। ਦੱਸ ਦਈਏ ਕਿ ਅਗਨੀਪੱਥ ਸਹਿਮ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਇਸ ਨੂੰ ਦੇਖਦੇ ਹੁਣ ਫੋਜ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸਮੱਸਿਆ ਤੋਂ ਜਾਣੂ ਕਰਵਾਇਆ ਹੈ ।

ਫੋਜ ਨੇ ਕਿਹਾ ਕਿ ਜੇਕਰ ਅਹਿਜਾ ਹੀ ਰਿਹਾ ਤਾਂ ਭਰਤੀ ਪ੍ਰਕਿਰਿਆ ਨੂੰ ਜਾ ਤਾਂ ਰੋਕਣਾ ਪਵੇਗਾ ਤਾਂ ਕਿਸੇ ਦੂਸਰੇ ਰਾਜਾਂ ਵਿੱਚ ਤਬਦੀਲ ਕਰਨਾ ਪਵੇਗਾ। ਭਾਰਤੀ ਫੋਜ ਦੀ ਅਗਨੀਪੱਥ ਸਹਿਮ ਤਹਿਤ ਜਲੰਧਰ ਵਿੱਚ ਭਰਤੀ ਸ਼ੁਰੂ ਕਰਨ ਦੀ ਯੋਜਨਾ ਹੈ। ਫੋਜ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਸਹਿਯੋਗ ਦੀ ਘਾਟ ਕਾਰਨ ਉਨ੍ਹਾਂ ਨੂੰ ਕਾਫੀ ਰੁਕਾਵਟਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ । ਪੱਤਰ ਵਿੱਚ ਲਿਖਿਆ ਗਿਆ ਹੈ ਕਿ : ਮੇਜਰ ਜਨਰਲ ਨੇ ਪੰਜਾਬ ਸਰਕਾਰ ਨੂੰ ਕਿਹਾ ਜਲੰਧਰ ਦਾ ਸਥਾਨਕ ਪ੍ਰਸ਼ਾਸਨ ਭਰਤੀ ਪ੍ਰਕਿਰਿਆ ਵਿੱਚ ਸਹਿਯੋਗ ਨਹੀਂ ਕਰ ਰਿਹਾ। ਉਹ ਇਸ ਸਬੰਧੀ ਸੂਬਾ ਸਰਕਾਰ ਵਲੋਂ ਕੋਈ ਸਪਸ਼ੱਟ ਹਦਾਇਤਾਂ ਨਾ ਹੋਣ 'ਤੇ ਫੰਡਾ ਦੀ ਘਾਟ ਦੀ ਗੱਲ ਕਹਿੰਦੇ ਹਨ।