ਮੌਸਮ ‘ਚ ਬਦਲਾਅ ਕਾਰਨ ਰੈੱਡ ਅਲਰਟ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਮੌਸਮ ਵਿੱਚ ਬਦਲਾਅ ਕਾਰਨ ਆਉਣ ਵਾਲੇ ਕਈ ਦਿਨਾਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੰਜਾਬ 'ਚ ਰੈੱਡ ਅਲਰਟ ਜਾਰੀ ਕੀਤਾ ਹੈ ਕਿਉਕਿ ਇਨ੍ਹਾਂ ਦਿਨਾਂ ਵਿੱਚ ਇੰਨੀ ਸੰਘਣੀ ਧੁੰਦ ਹੋਵੇਗੀ ਕਿ ਕੋਲ ਖੜ੍ਹਾ ਸਖਸ਼ ਵੀ ਦਿਖਾਈ ਨਹੀਂ ਦੇਵੇਗਾ। ਧੁੰਦ ਕਾਰਨ ਮੀਂਹ ਪੈਣ ਦੇ ਬਿਲਕੁਲ ਹੀ ਆਸਾਰ ਨਹੀਂ ਨਜ਼ਰ ਆ ਰਹੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਈ ਇਲਾਕਿਆਂ 'ਚ ਠੰਡੀਆਂ ਹਵਾਵਾਂ ਚਲਣ ਦੀ ਸੰਭਾਵਨਾ ਹੈ।

ਦਸੰਬਰ ਦੇ ਅੱਧੇ ਮਹੀਨੇ ਦਾ ਤਾਪਮਾਨ 28 ਤੋਂ 30 ਡਿਗਰੀ ਹੈ ਜਦੋ ਕਿ ਸ਼ਾਮ ਦੇ ਸਮੇ ਤਾਪਮਾਨ 19 ਤੋਂ 20 ਡਿਗਰੀ ਹੋ ਜਾਂਦਾ ਹੈ। ਮੈਦਾਨੀ ਇਲਾਕਿਆਂ 'ਚ ਅਚਾਨਕ ਧੁੰਦ ਡਿਗਣੀ ਸ਼ੁਰੂ ਹੋ ਗਈ । ਜੋ ਕਿ ਕਿਸੇ ਵੀ ਤਰਾਂ ਦੇ ਹਾਦਸੇ ਦਾ ਕਾਰਨ ਬਣ ਸਕਦੀ ਹੈ । ਇਸ ਦੇ ਨਾਲ ਹੀ ਜਲੰਧਰ, ਲੁਧਿਆਣਾ, ਮੋਹਾਲੀ ਸਮੇਤ ਹੋਰ ਵੀ ਸ਼ਹਿਰਾਂ 'ਚ ਧੁੰਦ ਦੇਖਣ ਨੂੰ ਮਿਲਣ ਰਹੀ ਹੈ । ਸੰਘਣੀ ਧੁੰਦ ਕਾਰਨ ਕਈ ਥਾਵਾਂ 'ਤੇ ਵੱਡੇ ਹਾਦਸੇ ਵਾਪਰ ਰਹੇ ਹਨ ।