ਨਸ਼ਾ ਸਪਲਾਈ ਕਰਨ ਤੋਂ ਕੀਤਾ ਇਨਕਾਰ , ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਟਿੱਬਾ ਰੋਡ ਕੋਲ ਦੇਰ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ। ਜਦੋ ਪਰਿਵਾਰਿਕ ਮੈਬਰ ਉਸ ਨੂੰ ਛਡਵਾਉਣ ਲਈ ਆਏ ਤਾਂ ਨਾਲ ਵੀ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਕੌਂਸਲਰ ਸਰਬਜੀਤ ਸਿੰਘ ਆਪਣੀ ਕਾਰ ਵਿੱਚ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਲੈ ਕੇ ਗਏ ,ਇਸ ਦੌਰਾਨ ਬਦਮਾਸ਼ਾਂ ਵਲੋਂ ਕੌਂਸਲਰ ਦੀ ਗੱਡੀ ਨਾਲ ਵੀ ਭੰਨਤੋੜ ਕੀਤੀ ਗਈ। ਪੀੜਤ ਬਲਵਿੰਦਰ ਸਿੰਘ ਨੇ ਦੋਸ਼ ਲਗਾਏ ਕਿ ਉਸ ਦੇ ਮੁੰਡੇ ਨੂੰ ਇਲਾਕੇ ਦੇ ਇੱਕ ਮੈਡੀਕਲ ਸਟੋਰ ਤੋਂ ਨਸ਼ਾ ਸਪਲਾਈ ਕਰਨ ਲਈ ਕਿਹਾ ਜਾਂਦਾ ਸੀ। ਪਹਿਲਾਂ ਉਨ੍ਹਾਂ ਦਾ ਪੁੱਤ ਉਨ੍ਹਾਂ ਦੇ ਬੋਲਣ 'ਤੇ ਕੰਮ ਕਰਦਾ ਸੀ ਪਰ ਹੁਣ ਪਰਿਵਾਰ ਦੀ ਸਖ਼ਤੀ ਤੋਂ ਬਾਅਦ ਪੁੱਤ ਮਨਪ੍ਰੀਤ ਸਿੰਘ ਨੇ ਨਸ਼ਾ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ।ਬਲਵਿੰਦਰ ਅਨੁਸਾਰ ਉਕਤ ਬਦਮਾਸ਼ਾਂ ਨੇ ਉਸ ਨੂੰ ਗਲੀ 'ਚ ਇੱਕਲਾ ਦੇਖ ਕੇ ਹਮਲਾ ਕਰ ਦਿੱਤਾ ,ਜਦੋ ਪਰਿਵਾਰਿਕ ਮੈਬਰ ਬਚਾਉਣ ਗਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਗਈ ।ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।