ਸਿੱਧੂ ਮੂਸੇਵਾਲਾ ਦੇ ਕਰੀਬੀ ਦੀ ਹੋਈ ਰੇਕੀ, ਘਰ ਦੀ ਸੁਰੱਖਿਆ ‘ਚ ਕੀਤਾ ਵਾਧਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਫੀ ਗੈਂਗਸਟਰਾਂ ਤੇ ਸ਼ਰਾਪ ਸ਼ੂਟਰਾ ਤੋਂ ਲਗਾਤਾਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਈ ਗੈਂਗਸਟਰ ਗ੍ਰਿਫਤਾਰ ਵੀ ਹੋ ਗਏ ਹਨ ਹੁਣ ਸ਼੍ਰੀ ਮੁਕਤਸਰ ਸ਼ਹਿਬ ਵਿਖੇ ਸਿੱਧੂ ਮੂਸੇਵਾਲਾ ਦੇ ਕਰੀਬੀ ਘਰ ਰੇਕੀ ਹੋਣ ਦਾ ਮਾਮਲਾ ਸਾਹਮਣੇ ਆਈ ਹੈ। ਦੱਸ ਦਈਏ ਕਿ ਘਰ ਦੀ ਰੇਕੀ ਕਰਨ ਵਾਲੇ ਦੀਆਂ ਤਸਵੀਰਾਂ CCTV ਵਿੱਚ ਕੈਦ ਹੋ ਗਿਆ ਹਨ। ਜਿਸ ਵਿੱਚ ਦੇਖੀਆਂ ਜਾ ਰਿਹਾ ਹੈ ਕਿ ਇਕ ਵਿਅਕਤੀ ਲਗਾਤਾਰ ਘਰ ਦੀ ਰੇਕੀ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਵਲੋਂ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੇ ਕਰੀਬੀ ਵਿਅਕਤੀਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਜਿਕਰਯੋਗ ਹੈ ਕਿ ਸਿੱਧੂ ਦੇ ਕਤਲ ਤੋਂ ਗੋਲਡੀ ਬਰਾੜ ਨੇ ਵੀਡੀਓ ਵਿੱਚ ਮੁਕਤਸਰ ਦੇ ਇਕ ਵਿਅਕਤੀ ਦਾ ਜ਼ਿਕਰ ਵੀ ਕੀਤਾ ਸੀ । ਉਸ ਨੇ ਕਿਹਾ ਸੀ ਕਿ ਸਿਧਿ ਮੂਸੇਵਾਲਾ ਦਾ ਉਹ ਵਿਅਕਤੀ ਬਹੁਤ ਖ਼ਾਸ ਹੈ। ਇਸ ਵਿਅਕਤੀ ਦੇ ਜਰੀਏ 2 ਕਰੋੜ ਰੁਪਏ ਦੀ ਆਫਰ ਮਿਲਣ ਦੀ ਗੱਲ ਕਹਿ ਸੀ। ਸ਼੍ਰੀ ਮੁਕਤਸਰ ਸਾਹਿਬ ਵਿਖੇ ਸਿੱਧੂ ਦੇ ਕਰੀਬੀ ਨੂੰ ਵਟਸਐਪ ਰਹੀ ਧਮਕੀਆਂ ਮਿਲ ਰਿਹਾ ਹਨ। ਇਸ ਮਾਮਲੇ ਵਿੱਚ ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਚ ਕਰਦਿਆਂ ਘਰ ਦੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਹੋਏ ਨਵਾਂ ਮੋੜ ਸਾਹਮਣੇ ਆਈ ਸੀ ਇਸ ਮਾਮਲੇ ਦੇ ਤਾਰ ਰਾਜਸਥਾਨ ਨਾਲ ਜੁੜਦੇ ਨਜ਼ਰ ਆ ਰਹੇ ਸੀ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਮਾਨਸਾ ਪੁਲਿਸ ਚੁਰੂ ਪਹੁੰਚੀ ਸੀ। ਪੰਜਾਬ ਪੁਲਿਸ ਨੇ ਹਿਸਟਰੀਸ਼ੀਟਰ ਅਰਸ਼ਦ ਖਾਨ ਨੂੰ ਸੈਟਰਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫਤਾਰ ਤੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਰਸ਼ਦ ਖਾਨ ਨੂੰ ਕਤਲ ਕਾਂਡ ਵਿੱਚ ਸ਼ਾਮਿਲ ਗੱਡੀ ਮੁਹਈਆ ਕਰਵਾਉਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਲਗਾਤਾਰ ਇਸ ਮਾਮਲੇ ਦੀ ਪੁੱਛਗਿੱਛ ਤੇ ਛਾਪਾਮਾਰੀ ਜਾਰੀ ਹੈ ।

ਦੱਸਿਆ ਜਾ ਰਿਹਾ ਹੈ ਕਿ ਬੋਲੈਰੋ ਗੱਡੀ ਫਰਵਰੀ ਮਹੀਨੇ ਵਿੱਚ ਅਦਿੱਤਿਆ ਨਾਮ ਦੇ ਵਿਅਕਤੀ ਕੋਲੋਂ ਖਰੀਦੀ ਗਈ ਸੀ। ਉਸ ਨੂੰ ਬਿਕਾਨੇਰ ਦੇ ਅਪਰਾਧੀ ਨੇ ਆਪਣੇ ਗੁੰਡੇ ਮਹਿੰਦਰ ਸਹਾਰਨ ਰਹੀ ਖਰੀਦੀ ਸੀ। ਜਿਸ ਤੋਂ ਬਾਅਦ ਇਹ ਗੱਡੀ ਮਹਿੰਦਰ ਸਹਾਰਨ ਨੇ ਅਰਸ਼ਦ ਖਾਨ ਨੂੰ ਦਿੱਤੀ ਸੀ। ਦੱਸ ਦਈਏ ਕਿ ਇਸ ਗੱਡੀ ਵਿੱਚ ਇਹ ਉਹ ਪੰਜਾਬ ਆਏ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਦੋ ਸ਼ਾਰਪ ਸ਼ੂਟਰਾ ਜਗਰੂਪ ਤੇ ਮਨੂੰ ਦਾ ਐਨਕਾਊਂਟਰ ਵੀ ਕੀਤਾ ਹੈ ਤੇ ਦੀਪਕ ਮੁੰਡੀ, ਫੋਜੀ,ਅੰਕਿਤ ਤੇ ਹੋਰ ਸ਼ਰਾਪ ਸ਼ੂਟਰਾ ਕੋਲੋਂ ਲਗਾਤਾਰ ਪੁੱਛਗਿੱਛ ਚੱਲ ਰਹੀ ਹੈ। ਪੁਲਿਸ ਵਲੋਂ ਮਾਮਲੇ ਨੂੰ ਲੈ ਕੇ ਗੈਂਗਸਟਰ ਜੱਗੂ ਭਗਵਾਨਪੁਰੀਆਂ ਤੇ ਹੋਰ ਵੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਕੋਲੋਂ ਜਾਚ ਕੀਤੀ ਜਾ ਰਹੀ ਹੈ। ਤਾਂ ਜੋ ਇਸ ਮਾਮਲੇ ਵਿੱਚ ਹੋਰ ਵੀ ਖ਼ੁਲਾਸੇ ਹੋ ਸਕਣ।

More News

NRI Post
..
NRI Post
..
NRI Post
..