ਨਿਊਯਾਰਕ ‘ਚ ‘ਧਾਰਮਿਕ ਪਹਿਰਾਵਾ ਬਿੱਲ’ ਪਾਸ – ਹੁਣ ਸਿੱਖ ਜਿਹੜਾ ਮਰਜ਼ੀ ਪਹਿਰਾਵਾ ਪਹਿਨਣ

by

ਨਿਊਯਾਰਕ (ਵਿਕਰਮ ਸਹਿਜਪਾਲ) :  ਨਿਊਯਾਰਕ ਸਟੇਟ ਸੈਨੇਟ 'ਚ ‘ਰਿਲੀਜੀਅਸ ਗਾਰਬ ਬਿੱਲ' (ਧਾਰਮਿਕ ਪਹਿਰਾਵਾ ਬਿੱਲ) ਪਾਸ ਕਰ ਦਿੱਤਾ ਗਿਆ। ਦਸਤਾਰਧਾਰੀ ਸਿੱਖਾਂ ਲਈ ਇਹ ਵੱਡੀ ਖੁਸ਼ਖਬਰੀ ਹੈ ਕਿਉਂਕਿ ਕਈ ਕੰਮਾਂ 'ਚ ਦਸਤਾਰ ਪਹਿਨਣ 'ਤੇ ਪਾਬੰਦੀ ਸੀ ਜੋ ਕਿ ਹੁਣ ਨਹੀਂ ਰਹੇਗੀ। ਅਮਰੀਕਨ ਸਿਆਸਤ 'ਚ ਡੂੰਘੀ ਰੁਚੀ ਰੱਖਦੇ ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਨਿਊਯਾਰਕ ਅਸੈਂਬਲੀ 'ਚ ਪਿਛਲੇ ਛੇ ਸਾਲ ਤੋਂ ਇਹ ਬਿੱਲ ਪਾਸ ਹੁੰਦਾ ਆ ਰਿਹਾ ਸੀ, ਪਰ ਦੋਵਾਂ ਸਦਨਾਂ 'ਚ ਪਾਸ ਹੋਣਾ ਜ਼ਰੂਰੀ ਸੀ। ਸੋ ਇਸ ਵਾਰ ਸਟੇਟ ਸੈਨੇਟ 'ਚ ਪਾਸ ਹੋਣ ਨਾਲ ਸਿੱਖਾਂ ਦੀ ਬਹੁਤ ਵੱਡੀ ਮੰਗ ਪੂਰੀ ਹੋ ਗਈ ਹੈ। 

ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਨੇ ਸਟੇਟ ਸੈਨੇਟਰ ਜੌਹਨ ਲੂ ਦੀਆਂ ਚੋਣਾਂ ਵੇਲੇ ਨੰਗੇ ਧੜ੍ਹ ਇਸ ਸ਼ਰਤ 'ਤੇ ਮਦਦ ਕੀਤੀ ਸੀ ਕਿ ਉਹ ਸਿੱਖਾਂ ਦੀ ਮੰਗ ਵਾਲਾ ਇਹ ਬਿੱਲ ਸੈਨੇਟ ਵਿੱਚ ਪੇਸ਼ ਕਰਨਗੇ, ਉਨ੍ਹਾਂ ਨੇ ਬਿੱਲ ਸੈਨੇਟ 'ਚ ਪੇਸ਼ ਹੀ ਨਹੀਂ ਕੀਤਾ, ਸਗੋਂ ਪਾਸ ਕਰਵਾਉਣ ਲਈ ਚਾਰਾਜੋਈ ਕਰਕੇ ਸਿੱਖਾਂ ਨਾਲ ਕੀਤਾ ਵਾਅਦਾ ਨਿਭਾਇਆ ਹੈ। ਤੂਰ ਨੇ ਦੱਸਿਆ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਸਿੱਖਾਂ ਨੂੰ ਬਹੁਤ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਨਿਊਯਾਰਕ ਸਟੇਟ 'ਚ ਸਿੱ