ਮਕਾਨ ਕਿਰਾਏ ‘ਤੇ ਦੇਣਾ NRI ਮਹਿਲਾ ਨੂੰ ਪਿਆ ਮਹਿੰਗਾ, ਹੋਈ ਕੁੱਟਮਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ NRI ਮਹਿਲਾ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੇ ਕੱਪੜੇ ਪਾੜੇ ਗਏ । ਜਿੱਥੇ ਜਖ਼ਮੀ ਮਹਿਲਾ ਨੂੰ ਹਸਪਤਾਲ ਇਲਾਜ਼ ਲਈ ਭਰਤੀ ਕਰਵਾਇਆ ਗਿਆ ।ਦੱਸਿਆ ਜਾ ਰਿਹਾ ਦਲਵਿੰਦਰ ਕੌਰ ਮਹਿਲਾ ਕਰੀਬ 15 ਸਾਲਾਂ ਬਾਅਦ ਅਮਰੀਕਾ ਤੋਂ ਆਇਆ । ਜਿਸ ਨੇ ਅਮਰੀਕਾ ਜਾਣ ਤੋਂ ਪਹਿਲਾਂ ਆਪਣਾ ਮਕਾਨ ਦਾ ਇੱਕ ਕਮਰਾ ਮਾਵਾਂ- ਧੀਆਂ ਨੂੰ ਕਿਰਾਏ 'ਤੇ ਦਿੱਤਾ ਤਾਂ ਜੋ ਉਸ ਦੇ ਮਕਾਨ ਦੀ ਦੇਖਭਾਲ ਹੋ ਸਕੇ ਪਰ ਪਿੱਛੋਂ ਉਨ੍ਹਾਂ ਵਲੋਂ ਇੱਕ ਪ੍ਰਾਪਟੀ ਡੀਲਰ ਦੀ ਮਦਦ ਨਾਲ ਪੂਰੇ ਘਰ 'ਤੇ ਕਬਜ਼ਾ ਕਰ ਲਿਆ ਗਿਆ ਤੇ ਹੁਣ ਪੀੜਤਾ ਅਨੁਸਾਰ ਜਦੋ ਉਹ ਇੱਕ ਮਹੀਨੇ ਬਾਅਦ ਵਾਪਸ ਆਪਣੇ ਘਰ ਗਈ ਤਾਂ ਪੂਰੇ ਘਰ 'ਤੇ ਉਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਸੀ। ਜਿਨ੍ਹਾਂ ਵਲੋਂ ਮਹਿਲਾ ਨੂੰ ਘਰ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।