Republic Day 2021 : ਰਾਜਪਥ ‘ਤੇ ਵਿਖਿਆਂ ਆਕਰਸ਼ਕ ਝਾਕੀਆਂ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਪੂਰੇ ਦੇਸ਼ 'ਚ ਅੱਜ 72ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਦਿੱਲੀ ਦੇ ਰਾਜਪਥ ਵਿਖੇ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਆਕਰਸ਼ਕ ਝਾਕੀਆਂ ਵੇਖਣ ਨੂੰ ਮਿਲ ਰਹੀਆਂ ਹਨ ।

ਰੱਖਿਆ ਮੰਤਰਾਲੇ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ 'ਚ ਰਾਜਮਾਰਗ 'ਤੇ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਝਾਕੀਆਂ, ਰੱਖਿਆ ਮੰਤਰਾਲੇ ਦੀ 6 ਝਾਕੀਆਂ ਹੋਰ ਕੇਂਦਰੀ ਮੰਤਰਾਲੇ ਤੇ ਅਰਧ ਸੈਨਿਕ ਬਲਾਂ ਦੀਆਂ 6 ਝਾਕੀਆਂ ਸਣੇ 32 'ਚ ਦੇਸ਼ ਦੀ ਸੰਸਕ੍ਰਿਤਕ, ਆਰਥਿਕ ਉੱਨਤੀ ਤੇ ਫੌਜ ਤਾਕਤ ਦੀ ਆਣ-ਬਾਨ ਨਜ਼ਰ ਆਈ। ਖਬਰਾਂ ਮੁਤਾਬਕ ਪਰੇਡ ਦੌਰਾਨ ਸਕੂਲੀ ਬੱਚਿਆਂ ਨੇ ਲੋਕ ਨ੍ਰਿੱਤ ਪੇਸ਼ ਕੀਤਾ ।