ਗਣਤੰਤਰ ਦਿਵਸ ਹਿੰਸਾ : ਦੀਪ ਸਿੱਧੂ ਤੇ ਹੋਰਨਾਂ ਖਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

by vikramsehajpal

ਨਵੀ ਦਿੱਲੀ (ਦੇਵ ਇੰਦਰਜੀਤ)- ਦਿੱਲੀ ਪੁਲੀਸ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਵਿਚ ਅਦਾਕਾਰ ਤੇ ਕਾਰਕੁਨ ਦੀਪ ਸਿੱਧੂ ਤੇ ਹੋਰਨਾਂ ਖਿਲਾਫ਼ ਸਪਲੀਮੈਂਟਰੀ (ਪੂਰਕ) ਚਾਰਜਸ਼ੀਟ ਦਾਖ਼ਲ ਕੀਤੀ ਹੈ।

ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਗਜੇਂਦਰ ਸਿੰਘ 19 ਜੂਨ ਨੂੰ ਇਸ ਪੂਰਕ ਚਾਰਜਸ਼ੀਟ ’ਤੇ ਹੁਕਮ ਪਾਸ ਕਰਨਗੇ। ਅਦਾਲਤ ਨੇ ਨੋਟ ਕੀਤਾ ਕਿ ਕੇਸ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਗਵਾਹਾਂ ਦੇ ਨਾਮ ਦੱਸੇ, ਜੋ ਹਿੰਸਾ ਦੌਰਾਨ ਗੰਭੀਰ ਜ਼ਖ਼ਮੀ ਹੋਏ ਸਨ ਜਾਂ ਜਿਨ੍ਹਾਂ ਕੋਲੋਂ ਹਥਿਆਰ ਖੋਹਿਆ ਗਿਆ ਸੀ। 26 ਜਨਵਰੀ ਨੂੰ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਕੱਢੀ ਟਰੈਕਟਰ ਰੈਲੀ ਦੌਰਾਨ ਕੁਝ ਮੁਜ਼ਾਹਰਾਕਾਰੀ ਕਿਸਾਨਾਂ ਦੀ ਪੁਲੀਸ ਨਾਲ ਝੜਪ ਹੋਈ ਤੇ ਉਹ ਜਬਰੀ ਲਾਲ ਕਿਲ੍ਹੇ ਵਿੱਚ ਦਾਖਲ ਹੋ ਗਏ। ਝੜੱਪ ਦੌਰਾਨ ਕਈ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ।

More News

NRI Post
..
NRI Post
..
NRI Post
..