ਗਵਰਨਰ ਜਨਰਲ ਜੂਲੀ ਪੇਯੈਟ ਵੱਲੋਂ ਅਹੁਦੇ ਤੋਂ ਅਸਤੀਫਾ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਕੰਮਵਾਲੀ ਥਾਂ ਉੱਤੇ ਹਰਾਸਮੈਂਟ ਸਬੰਧੀ ਕੀਤੀ ਗਈ ਜਾਂਚ ਦੀ ਨਕਾਰਾਤਮਕ ਰਿਪੋਰਟ ਆਉਣ ਤੋਂ ਬਾਅਦ ਗਵਰਨਰ ਜਨਰਲ ਜੂਲੀ ਪੇਯੈਟ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।

ਪੇਯੈਟ ਨੇ ਇੱਕ ਬਿਆਨ ਵਿੱਚ ਆਖਿਆ ਕਿ ਹਰ ਤਰ੍ਹਾਂ ਦੇ ਹਾਲਾਤ ਵਿੱਚ ਹਰ ਕਿਸੇ ਲਈ ਕੰਮ ਵਾਲੀ ਥਾਂ ਉੱਤੇ ਸਿਹਤਮੰਦ ਤੇ ਸੇਫ ਮਾਹੌਲ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇੰਜ ਲੱਗਦਾ ਹੈ ਕਿ ਗਵਰਨਰ ਜਨਰਲ ਦੇ ਸੈਕਟਰੀ ਦੇ ਆਫਿਸ ਵਿੱਚ ਅਜਿਹਾ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਰੀਡੋ ਹਾਲ ਵਿੱਚ ਕਾਫੀ ਤਣਾਅ ਵਾਲਾ ਮਾਹੌਲ ਰਿਹਾ, ਜਿਸ ਲਈ ਉਨ੍ਹਾਂ ਮੁਆਫੀ ਵੀ ਮੰਗੀ।ਜਿ਼ਕਰਯੋਗ ਹੈ ਕਿ ਪੇਯੈਟ ਦੇ ਅਸਿਸਟੈਂਟ ਅਸੌਂਤਾ ਡੀ ਲੋਰੈਂਜ਼ੋ ਵੀ ਅਸਤੀਫਾ ਦੇਣਗੇ।

ਪੇਯੈਟ ਦਾ ਅਸਤੀਫਾ ਉਸ ਸਮੇਂ ਆਇਆ ਜਦੋਂ ਉਨ੍ਹਾਂ ਖਿਲਾਫ ਕੰਮ ਵਾਲੀ ਥਾਂ ਉੱਤੇ ਤੰਗ ਪਰੇਸ਼ਾਨ ਕੀਤੇ ਜਾਣ ਦੇ ਲੱਗੇ ਦੋਸ਼ਾਂ ਦੀ ਆਜ਼ਾਦਾਨਾ ਜਾਂਚ ਮੁਕੰਮਲ ਹੋ ਗਈ ਤੇ ਉਸ ਦੇ ਨਤੀਜੇ ਨਕਾਰਾਤਮਕ ਰਹੇ।

More News

NRI Post
..
NRI Post
..
NRI Post
..