ਟਵਿੱਟਰ ਅਕਾਊਂਟ ਬਹਾਲ ਹੁੰਦੇ ਰਾਹੁਲ ਨੇ ਸਤਯਮੇਵ ਜਯਤੇ ਕਹਿ ਟਵੀਟ ਕੀਤਾ

by vikramsehajpal

ਦਿੱਲੀ (ਦੇਵ ਇੰਦਰਜੀਤ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰਨ ਕਾਰਨ ਖੜ੍ਹੇ ਹੋਏ ਵਿਵਾਦ ਦੇ ਕਰੀਬ ਇਕ ਹਫ਼ਤੇ ਮਗਰੋਂ ਮੁੜ ਬਹਾਲ ਕਰ ਦਿੱਤਾ ਗਿਆ ਹੈ। ਇਸ ਮਾਈਕ੍ਰੋਬਲਾਗਿੰਗ ਸਾਈਟ ਨੇ ਸ਼ਨੀਵਾਰ ਨੂੰ ਰਾਹੁਲ ਗਾਂਧੀ, ਪਾਰਟੀ ਅਤੇ ਉਸ ਦੇ ਕਈ ਸੀਨੀਅਰ ਆਗੂਆਂ ਦੇ ਅਕਾਊਂਟ ਨੂੰ ਬਹਾਲ ਕਰ ਦਿੱਤਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਨਾਲ ਹੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਅਕਾਊਂਟ ਵੀ ਬਹਾਲ ਹੋ ਗਏ ਹਨ। ਟਵਿੱਟਰ ਅਕਾਊਂਟ ਬਹਾਲ ਹੋਣ ਮਗਰੋਂ ਕਾਂਗਰਸ ਨੇ ਟਵੀਟ ਕੀਤਾ, ‘ਸਤਯਮੇਵ ਜਯਤੇ’।

ਪਵਨ ਖੇੜਾ ਨੇ ਆਪਣਾ ਟਵਿੱਟਰ ਅਕਾਊਂਟ ਬਹਾਲ ਹੋਣ ਤੋਂ ਬਾਅਦ ਟਵੀਟ ਕੀਤਾ ਕਿ ਪਿ੍ਰਅ ਟਵਿੱਟਰ, ਤੁਸੀਂ ਮੇਰਾ ਅਕਾਊਂਟ ਲਾਕ ਕਿਉਂ ਕੀਤਾ, ਜਦਕਿ ਤੁਸੀਂ ਮੇਰਾ ਪੋਸਟ ਹਟਾ ਸਕਦੇ ਸੀ? ਮੈਂ ਆਪਣਾ ਪੋਸਟ ਨਾ ਤਾਂ ਡਿਲੀਟ ਕੀਤਾ ਅਤੇ ਨਾ ਹੀ ਅਪੀਲ ਕੀਤੀ, ਫਿਰ ਤੁਸੀਂ ਮੇਰਾ ਅਕਾਊਂਟ ਬਹਾਲ ਕਿਉਂ ਕੀਤਾ? ਤੁਸੀਂ ਕਿਸ ਦੇ ਦਬਾਅ ’ਚ ਕੰਮ ਕਰ ਰਹੇ ਹੋ?

ਓਧਰ ਰਾਹੁਲ ਗਾਂਧੀ ਨੇ ਆਪਣਾ ਟਵਿੱਟਰ ਅਕਾਊਂਟ ਬੰਦ ਕੀਤੇ ਜਾਣ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੀ ਪਿੱਠਭੂਮੀ ਵਿਚ ਟਵਿੱਟਰ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਦੋਸ਼ ਲਾਇਆ ਕਿ ਇਹ ਅਮਰੀਕੀ ਕੰਪਨੀ ਭਾਰਤ ਦੀ ਸਿਆਸੀ ਪ੍ਰਕਿਰਿਆ ’ਚ ਦਖ਼ਲ-ਅੰਦਾਜੀ ਕਰ ਰਹੀ ਹੈ ਅਤੇ ਲੋਕਤੰਤਰੀ ਢਾਂਚੇ ’ਤੇ ਹਮਲਾ ਕਰ ਰਹੀ ਹੈ। ਟਵਿੱਟਰ ਪੱਖਪਾਤ ਹੈ ਅਤੇ ਉਹ ਸਰਕਾਰ ਦੇ ਕਹੇ ਮੁਤਾਬਕ ਕੰਮ ਕਰ ਰਿਹਾ ਹੈ। .

ਟਵਿੱਟਰ ਨੇ ਰਾਹੁਲ ਗਾਂਧੀ, ਕਾਂਗਰਸ ਅਤੇ ਪਾਰਟੀ ਦੇ ਹੋਰ ਆਗੂਆਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਸਨ। ਕੁਝ ਦਿਨ ਪਹਿਲਾਂ ਦਿੱਲੀ ਵਿਚ ਜਬਰ-ਜ਼ਿਨਾਹ ਅਤੇ ਕਤਲ ਦੀ ਪੀੜਤਾ 9 ਸਾਲਾ ਬੱਚੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਦੀ ਤਸਵੀਰ ਸਾਂਝਾ ਕਰਨ ਨੂੰ ਲੈ ਕੇ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ ਸੀ। ਟਵਿੱਟਰ ਨੇ ਕਿਹਾ ਸੀ ਕਿ ਉਸ ਨੇ ਇਹ ਕਦਮ ਨਿਯਮਾਂ ਤਹਿਤ ਚੁੱਕਿਆ ਹੈ।

ਰਾਹੁਲ ਤੋਂ ਇਲਾਵਾ ਕੇ. ਸੀ. ਵੇਣੂਗੋਪਾਲ, ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ, ਜਨਰਲ ਸਕੱਤਰ ਅਜੇ ਮਾਕਨ, ਜਤਿੰਦਰ ਸਿੰਘ, ਸੰਸਦ ਮੈਂਬਰ ਮਣੀਕਮ ਟੈਗੋਰ, ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ, ਪਵਨ ਖੇੜਾ ਸਮੇਤ 5000 ਆਗੂਆਂ ਅਤੇ ਕਾਰਕੁੰਨਾਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਗਏ।

More News

NRI Post
..
NRI Post
..
NRI Post
..