ਮੋਦੀ ਦੀ ਵੈਬ ਸੀਰੀਜ਼ ‘ਤੇ ਲੱਗੀ ਰੋਕ, ਚੋਣ ਕਮੀਸ਼ਨ ਨੇ ਦਿੱਤੇ ਆਦੇਸ਼

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਚੋਣ ਕਮੀਸ਼ਨ ਵਲੋਂ ਰੋਕ ਲਗਾਉਣ ਤੋਂ ਬਾਅਦ ਹੁਣ ਵਾਰੀ ਹੈ ਮੋਦੀ ਦੀ ਵੈਬ ਸੀਰੀਜ਼ ਦੀ। ਈਰੋਜ਼ ਨਾਓ (Eros Now) ਨੇ ਪੀਐਮ ਨਰਿੰਦਰ ਮੋਦੀ ਨੂੰ ਲੈ ਕੇ 5 ਐਪੀਸੋਡ ਦੀ ਇੱਕ ਵੈਬ ਸੀਰੀਜ਼ 'ਮੋਦੀ:ਜਰਨੀ ਆੱਫ਼ ਅ ਕਾਮਨ ਮੈਨ' ਬਣਾਈ ਹੈ ਜਿਸ 'ਤੇ ਚੋਣ ਕਮੀਸ਼ਨ ਨੇ ਆਪਣਾ ਫ਼ੈਸਲਾ ਲੈਂਦਿਆ ਛੇਤੀ ਇਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਟਾਇਟਲ ਸੀਰੀਜ਼ ਆ ਰਹੀ ਸੀ। 

ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਚੋਣ ਕਮੀਸ਼ਨ ਨੇ ਫ਼ੈਸਲਾ ਲਿਆ ਸੀ ਤੇ ਇਸ ਵੈਬ ਸੀਰੀਜ਼ ਦੇ ਰਿਲੀਜ਼ ਹੋਣ 'ਤੇ ਰੋਕ ਲਗਾ ਦਿੱਤੀ ਸੀ। ਹੁਣ ਚੋਣ ਕਮੀਸ਼ਨ ਨੇ ਈਰੋਜ਼ ਨਾਓ (Eros Now) ਤੋਂ ਅਗਲਾ ਫ਼ੈਸਲਾ ਆਉਣ ਤੱਕ ਇਸ ਸੀਰੀਜ਼ ਨਾਲ ਜੁੜੇ ਸਾਰੇ ਕੰਟੇਟ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। 

ਦੱਸ ਦਈਏ ਕਿ ਇਸ ਵੈਬ ਸੀਰੀਜ਼ ਨੂੰ ਉਮੇਸ਼ ਸ਼ੁਕਲਾ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦਾ ਸੰਗੀਤ ਸਲੀਮ ਸੁਲੇਮਾਨ ਨੇ ਦਿੱਤਾ ਹੈ। ਇਸ ਸੀਰੀਜ਼ ਦੇ ਬੋਲ ਪੀਐਮ ਨਰਿੰਦਰ ਮੋਦੀ ਅਤੇ ਮਿਹਿਰ ਭੂਟਾ ਦੇ ਹਨ। ਇਨ੍ਹਾਂ ਗੀਤਾਂ ਨੂੰ ਸੋਨੂੰ ਨਿਗਮ ਤੇ ਸੁਖਵਿੰਦਰ ਨੇ ਆਪਣੀ ਆਵਾਜ਼ ਦਿੱਤੀ ਹੈ। ਹਾਲਾਂਕਿ ਚੋਣ ਆਦੇਸ਼ ਤੋਂ ਬਾਅਦ ਹੁਣ ਇਸ ਦੇ ਪ੍ਰਸਾਰਣ 'ਤੇ ਰੋਕ ਲੱਗ ਗਈ ਹੈ।

More News

NRI Post
..
NRI Post
..
NRI Post
..