ਦਵਾਈ ਲੈਕੇ ਘਰ ਵਾਪਸ ਪਰਤ ਰਹੇ, ਦੋ ਭਰਾਵਾਂ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਅਲਫੂ ਕੇ ਲਾਗੇ ਵਾਪਰੇ ਭਿਆਨਕ ਸੜਕ ਹਾਦਸਾ 'ਚ ਮੋਟਰਸਾਈਕਲ ਸਵਾਰ 2 ਭਰਾਵਾਂ ਦੀ ਮੌਤ ਹੋ ਗਈ ਹੈ । ਮਿ੍ਤਕਾਂ ਦੀ ਪਛਾਣ ਮੰਨਾ ਰਾਮ ਅਤੇ ਗੱਜਣ ਰਾਮ ਪੁਤਰਾਨ ਬਾਗਾ ਰਾਮ ਵਾਸੀ ਜਤਾਲਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾ ਫ਼ਾਜ਼ਿਲਕਾ ਤੋਂ ਦਵਾਈ ਲੈ ਕੇ ਘਰ ਵਾਪਸ ਪਰਤ ਰਹੇ ਸਨ ਕਿ ਪਿੰਡ ਅਲਫੂ ਕੇ ਦੇ ਕੋਲ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਹਾਦਸੇ ਦੌਰਾਨ ਦੋਵਾਂ ਦੀ ਹੋਈ ਮੌਤ ਹੋ ਗਈ।

More News

NRI Post
..
NRI Post
..
NRI Post
..