ਤਾਲਾਬੰਦੀ ਦੇ ਵਿਰੁੱਧ ਵਿਸ਼ਵ ਦੇ ਕਈ ਦੇਸ਼ਾਂ ਵਿੱਚ ‘ਮਹਾਵਿਦ੍ਰੋਹ’ ਜਾਰੀ

by simranofficial

ਐਨ .ਆਰ .ਆਈ ਮੀਡਿਆ : ਪੂਰੀ ਦੁਨੀਆਂ ਵਿੱਚ ਸਰਕਾਰਾਂ ਵਾਇਰਸ ਦੀ ਲਾਗ ਦਾ ਮੁਕਾਬਲਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਕਈ ਦੇਸ਼ਾਂ ਵਿੱਚ ਤਾਲਾਬੰਦੀ ਸੀ ਅਤੇ ਪੰਜਾਬ ਵੀ ਸਖ਼ਤ ਕਰਫ਼ਿਊ ਲੱਗਿਆ ਹੋਇਆ ਸੀ। ਕੋਈ ਵਾਹਨ, ਰੇਲ ਨਹੀਂ ਚਲਾਈ ਜਾ ਰਹੀ ਸੀ। ਲਗਭਗ ਸਾਰੀਆਂ ਫ਼ੈਕਟਰੀਆਂ ਅਤੇ ਦੁਕਾਨਾਂ ਬੰਦ ਸਨ।ਦੁਨੀਆ ਦੇ 207 ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਬਹੁਤ ਸਾਰੇ ਦੇਸ਼ਾਂ ਵਿਚ ਕੋਰੋਨਾ ਦੀ ਲਾਗ ਕਾਰਨ ਮੁੜ ਤਾਲਾਬੰਦੀ ਲਗਾਈ ਗਈ ਹੈ।

ਯੂਰਪ ਦੇ ਹੋਰਨਾਂ ਦੇਸ਼ਾਂ ਵਿਚ ਫਿਰ ਤਾਲਾਬੰਦੀ ਕਰਨ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ। ਪਰ ਲੋਕ ਲਾਕਡਾਉਨ ਦੇ ਇਸ ਫੈਸਲੇ ਤੋਂ ਨਾਰਾਜ਼ ਹਨ।ਲੰਡਨ ਵਿੱਚ, ਲੋਕ ਤਾਲਾਬੰਦੀ ਦੇ ਵਿਰੁੱਧ ਸੜਕਾਂ ਤੇ ਉਤਰ ਆਏ। ਦੂਜੇ ਪਾਸੇ, ਜਰਮਨ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਤਾਲਾਬੰਦੀ ਵਿਰੁੱਧ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਲਾਕਡਾਉਨ ਦੇ ਵਿਰੁੱਧ ਵਿਸ਼ਵ ਦੇ ਕਈ ਦੇਸ਼ਾਂ ਵਿੱਚ 'ਮਹਾਵਿਦ੍ਰੋਹ" ਜਾਰੀ ਹੈ