ਭਾਰਤੀ ਮੂਲ ਦੇ Rishu Sunak ਬਣਨਗੇ Britain ਦੇ ਅਗਲੇ Prime Minister!

by jaskamal

ਨਿਊਜ਼ ਡੈਸਕ : ਭਾਰਤੀ ਮੂਲ ਦੇ ਬ੍ਰਿਟਿਸ਼ ਆਗੂ ਰਿਸ਼ੀ ਸੁਨਕ ਪੀਐੱਮ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ 'ਚ ਸਭ ਤੋਂ ਅਗੇ ਚੱਲ ਰਹੇ ਹਨ। ਇਸ ਦੌੜ 'ਚ ਕਾਮਯਾਬੀ ਉਨ੍ਹਾਂ ਨੂੰ ਗ੍ਰੇਟ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਾ ਦੇਵੇਗੀ ਪਰ ਉਨ੍ਹਾਂ ਦੇ ਸਾਹਮਣੇ ਬ੍ਰਿਟਿਸ਼ ਸੰਸਦ ਮੈਂਬਰਾਂ ਦਾ ਸਮਰਥਨ ਜੁਟਾਉਣ ਦੀ ਚੁਣੌਤੀ ਹੈ। ਰਿਸ਼ੀ ਸੁਨਕ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੰਜ਼ਰਵੇਟਿਵ ਪਾਰਟੀ 'ਚ ਆਪਣੀ ਅਗਵਾਈ ਸਥਾਪਿਤ ਕਰਨ ਦੀ ਹੈ। ਕੰਜ਼ਰਵੇਟਿਵ ਪਾਰਟੀ 'ਚ ਨੇਤਾ ਚੁਣਨ ਦੀ ਪ੍ਰਕਿਰਿਆ 'ਚ ਇਕ ਕਮੇਟੀ ਸਥਾਪਿਤ ਹੁੰਦੀ ਹੈ ਤੇ ਇਹ ਪਾਰਟੀ ਦੇ ਸੰਸਦ ਮੈਂਬਰ ਹੁੰਦੇ ਹਨ।

ਆਗੂ ਚੁਣਨ ਲਈ ਤਿੰਨ ਪੱਧਰ ਦੀ ਪ੍ਰਕਿਰਿਆ ਹੁੰਦੀ ਹੈ। ਇਸ 'ਚ ਨਾਮਜ਼ਦਗੀ, ਐਲੀਮੀਨੇਸ਼ਨ ਤੇ ਫਾਈਨਲ ਸਲੈਕਸ਼ਨ ਹੁੰਦੀ ਹੈ। ਨਾਮਜ਼ਦਗੀ ਹੋ ਚੁੱਕੀ ਹੈ ਹੁਣ ਐਲੀਮੀਨੇਸ਼ਨ ਰਾਊਂਡ ਚੱਲ ਰਿਹਾ ਹੈ। ਰਿਸ਼ੀ ਸੁਨਕ ਫਿਲਹਾਲ ਇਸ ਮੁਕਾਬਲੇ 'ਚ ਅੱਗੇ ਚੱਲ ਰਹੇ ਹਨ। ਹਾਲਾਂਕਿ, ਉਨ੍ਹਾਂ ਦੀ ਟੱਕਰ ਇਕ ਹੋਰ ਭਾਰਤੀ ਰਾਜਨੇਤਾ ਸੁਏਲਾ ਬ੍ਰੇਵਰਮੈਨ ਨਾਲ ਹੈ। ਇਸ ਫੇਜ਼ 'ਚ ਕੁੱਲ 8 ਉਮੀਦਵਾਰ ਹਨ। ਇਹ ਉਮੀਦਵਾਰ ਹਨ-ਸੁਏਲਾ ਬ੍ਰੇਵਰਮੈਨ, ਰਿਸ਼ੀ ਸੁਨਕ, ਲਿਜ਼ ਟ੍ਰਾਸ, ਨਧੀਮ ਜਵਾਹੀ, ਪੈਨੀ ਮਾਰਡਨਟ, ਕੇਮੀ ਬੇਡੇਨੋਕ, ਜਰਮੀ ਹੰਟ ਅਤੇ ਟਾਮ ਟੁਜ਼ੈਂਟ ਸ਼ਾਮਲ ਹਨ।