ਮੈਨੀਟੋਬਾ ਵਿੱਚ ਮੌਸਮ ਨੂੰ ਲੈ ਕੇ ਅਲਰਟ ਜਾਰੀ – ਆ ਸਕਦਾ ਹੈ ਤੂਫ਼ਾਨ

by

ਮੈਨੀਟੋਬਾ , 29 ਜੁਲਾਈ ( NRI MEDIA )

ਮੈਨੀਟੋਬਾ ਦੀ ਸੂਬਾਈ ਸਰਕਾਰ ਨੇ ਲੋਕਾਂ ਨੂੰ ਮੈਨੀਟੋਬਾ ਦੇ ਕੁਝ ਹਿੱਸਿਆਂ ਵਿਚ ਲੋਕਾਂ ਨੂੰ ਆਉਨ ਵਾਲੇ ਦਿਨਾਂ ਵਿਚ ਤੇਜ ਹਵਾਵਾਂ, ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਪ੍ਰਤੀ ਚੇਤਾਵਨੀ ਦਿੱਤੀ ਹੈ, ਸੂਬੇ ਨੇ ਮੈਨੀਟੋਬਾ ਝੀਲ ਦੇ ਦੱਖਣੀ ਬੇਸਿਨ ਵੱਲ, ਗਿਮਲੀ ਦੇ ਕੋਲ ਪਛੱਮੀ ਸਮੁੰਦਰੀ ਕੰਡੇ ਵਾਸਤੇ ਅਤੇ ਵਿਨਿਪਗ ਝੀਲ ਦੇ ਪੂਰਵੀ ਪਾਸੇ ਵਿਕਟੋਰੀਆ ਬੀਚ ਵਾਸਤੇ ਤੇਜ ਹਵਾਵਾਂ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ।

ਸੂਬੇ ਦਾ ਕਹਿਣਾ ਹੈ ਕਿ ਤੇਜ ਹਵਾਵਾਂ ਅਤੇ ਤਰੰਗਾਂ ਦੇ ਕਾਰਨ ਝੀਲਾਂ ਦਾ ਪਾਣੀ ਪੱਧਰ 5 ਫੁਟ ਤਕ ਵੱਧ ਸਕਦਾ ਹੈ, ਫਿਲਹਾਲ ਮੌਜੂਦਾ ਸਥਿਤੀਆਂ ਦੇ ਵਿਚ ਵਿਨਿਪਗ ਝੀਲ 700 ਫੁਟ ਡੂੰਘੀ ਹੈ ਤੇ ਉਥੇ ਹੀ ਮੈਨੀਟੋਬਾ ਝੀਲ 800 ਫੀਟ ਡੂੰਘੀ ਹੈ, ਇਹਨਾਂ ਸੰਭਾਵਿਤ ਪ੍ਰਭਾਵੀ ਇਲਾਕੇ ਦੇ ਵਾਸੀਆਂ ਨੂੰ ਸੂਬੇ ਨੇ ਜਰੂਰੀ ਸਾਵਧਾਨੀਆਂ ਵਰਤਣ ਦੀ ਚੇਤਾਵਨੀ ਦਿਤੀ ਹੈ, ਇਸਤੋਂ ਅਲਾਵਾ ਵਾਤਾਵਰਨ ਕੈਨੇਡਾ ਨੇ ਵੀ ਮੈਨੀਟੋਬਾ ਦੇ ਪੂਰਵੀ ਅਤੇ ਉਤਰਪੂਰਵੀ ਇਲਾਕਿਆਂ ਵਿਚ ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ, ਇਹਨਾਂ ਇਲਾਕਿਆਂ ਦੇ ਵਿਚ ਆਈਲੈਂਡ ਝੀਲ, ਆਕਸਫੋਰਡ ਹਾਊਸ, ਗੋਡਜ਼ ਝੀਲ, ਸ਼ਾਮੱਟਵਾ, ਸਟੇਨਬੇਕ, ਸਪ੍ਰੈਗ, ਸੇਂਟ ਅਡੋਲਫੀ, ਐਮਰਸਨ, ਵਿਟਾ ਰਿਕਰ, ਲੈਕ ਡੂ ਬੰਨੇਟ, ਪਿਨਾਵਾ ਅਤੇ ਵਹਾਈਟਸ਼ੇੱਲ ਆਦਿ ਸ਼ਾਮਿਲ ਹਨ।

ਵਾਤਾਵਰਨ ਕੈਨੇਡਾ ਦੇ ਮੌਸਮ ਵਿਗਿਆਨੀ ਇਕ ਗੰਭੀਰ ਤੂਫ਼ਾਨ ਜੋ ਕਿ ਪਿੰਗ ਪੋਂਗ ਗੇਂਦ ਦੇ ਆਕਾਰ ਜਿੰਨੇ ਬਰਫ ਦੇ ਗੋਲੇ ਅਤੇ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀ ਹਵਾਵਾਂ ਲਿਆ ਸਕਦਾ ਹੈ ਦੇ ਉਪਰ ਲਗਾਤਰ ਨਜਰ ਬਣਾਏ ਹੋਏ ਸਨ, ਐਤਵਾਰ ਦੁਪਹਿਰ ਨੂੰ ਡੋਪਲਰ ਰਾਡਾਰ ਨੇ ਸੰਕੇਤ ਦਿੱਤਾ ਕਿ ਇਹ ਗੰਭੀਰ ਤੂਫ਼ਾਨ ਵੂਡਰਿਜ ਤੋਂ ਪ੍ਰਾਉੱਡਾ ਦੇ ਦੱਖਣੀ ਹਿੱਸੇ ਦੇ 15 ਕਿਲੋਮੀਟਰ ਤਕ ਫੈਲਿਆ ਹੈ ਅਤੇ ਇਹ ਉਤਰਪੂਰਵ ਵੱਲ ਨੂੰ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ, ਇਸਦੇ ਨਾਲ ਹੀ ਕੁਆਟਰ ਆਕਾਰ ਦੇ ਬਰਫ ਦੇ ਗੋਲੇ ਡਿੱਗਣ ਦੀ ਆਸ਼ੰਕਾ ਵੀ ਹੈ।