ਜੇਲ੍ਹ ਦੀ ਹੀ ਰੋਟੀ ਖਾਣਗੇ ਰੀਆ-ਸ਼ੌਵਿਕ, ਜ਼ਮਾਨਤ ਪਟੀਸ਼ਨ ਖਾਰਜ

by

ਮੁੰਬਈ (NRI MEDIA) : ਵਿਸ਼ੇਸ਼ ਅਦਾਲਤ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰਗ ਮਾਮਲੇ ਵਿੱਚ ਗ੍ਰਿਫਤਾਰ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨਾਂ ਉੱਤੇ ਫੈਸਲਾ ਸੁਣਾਇਆ। ਅਦਾਲਤ ਨੇ ਰੀਆ-ਸ਼ੌਵਿਕ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਅਦਾਲਤ ਨੇ ਦੂਜੇ ਚਾਰਾਂ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ। ਰੀਆ ਅਤੇ ਸ਼ੌਵਿਕ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕੀਤਾ ਸੀ। ਦੱਸ ਦਈਏ ਕਿ ਐਨਸੀਬੀ ਨੇ ਵੀਰਵਾਰ ਨੂੰ ਜ਼ਮਾਨਤ ਪਟੀਸ਼ਨਾਂ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਹਾਲਾਂਕਿ ਇਸ ਮਾਮਲੇ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਥੋੜੀ ਸੀ, ਪਰ ਇਹ ਇੱਕ ਵਪਾਰਕ ਮਾਤਰਾ ਸੀ ਅਤੇ ਇਸ ਦੀ ਕੀਮਤ 1,85,200 ਰੁਪਏ ਸੀ।

ਵਿਸ਼ੇਸ਼ ਜੱਜ ਜੀਬੀ ਗੁਰਾਓ ਨੇ ਵੀਰਵਾਰ ਨੂੰ ਚੱਕਰਵਰਤੀ ਭਰਾ-ਭੈਣ ਦੇ ਵਕੀਲ ਤੇ ਵਿਸ਼ੇਸ਼ ਸਰਕਾਰੀ ਵਕੀਲ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਜੱਜ ਨੇ ਇਸ ਕੇਸ ਦੇ ਚਾਰ ਹੋਰ ਮੁਲਜ਼ਮਾਂ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਵੀ ਸੁਣਵਾਈ ਕੀਤੀ।