ਪਟਨਾ (ਪਾਇਲ): ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਤੋਂ ਇਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਰਾਸ਼ਟਰੀ ਜਨਤਾ ਦਲ ਯੁਵਾ ਮੋਰਚਾ ਦੇ ਪ੍ਰਧਾਨ ਮੰਟੂ ਸਾਹ (35) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਸ਼ੀਆਂ ਨੇ ਮੰਟੂ ਸਾਹ ਦੀ ਛਾਤੀ 'ਚ ਤਿੰਨ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ।
ਦਰਅਸਲ, ਇਹ ਘਟਨਾ ਰਾਮ ਹਰੀ ਥਾਣਾ ਖੇਤਰ ਦੇ ਧਰਮਪੁਰ ਚੌਕ ਨੇੜੇ ਵਾਪਰੀ। ਪਰਿਵਾਰ ਅਤੇ ਸਥਾਨਕ ਲੋਕਾਂ ਮੁਤਾਬਕ ਰਮੇਸ਼ ਰਾਏ ਆਪਣੀ ਬਾਈਕ ਮੰਟੂ ਦੇ ਘਰ ਛੱਡ ਕੇ ਮੰਟੂ ਨੂੰ ਉਸਦੀ ਬਾਈਕ 'ਤੇ ਨਾਲ ਲੈ ਕੇ ਨਿਕਲਿਆ। ਕਰੀਬ 3 ਕਿਲੋਮੀਟਰ ਦੂਰ ਪਿੰਡ ਅਸਤਲਾਕਪੁਰ ਵਿੱਚ ਪਹਿਲਾਂ ਤੋਂ ਹੀ ਸੜਕ ’ਤੇ ਖੜ੍ਹੇ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਰੋਡ 'ਤੇ ਮੌਜੂਦ ਹਮਲਾਵਰਾਂ ਨੇ ਮੰਟੂ ਦੀ ਛਾਤੀ 'ਚ ਤਿੰਨ ਗੋਲੀਆਂ ਮਾਰੀਆਂ। ਗੋਲੀ ਲੱਗਣ ਨਾਲ ਮੰਟੂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਿੰਡ ਵਾਸੀਆਂ ਨੇ ਰੋਸ ਜਤਾਇਆ ਅਤੇ ਕਰੀਬ 4 ਘੰਟੇ ਤੱਕ ਲਾਸ਼ ਚੁੱਕਣ ਤੋਂ ਇਨਕਾਰ ਕੀਤਾ। ਬਾਅਦ 'ਚ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਮਝਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮੰਟੂ ਸਾਹ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਉਸ ਦਾ ਦੋਸਤ ਰਮੇਸ਼ ਰਾਏ ਘਰ ਆਇਆ ਸੀ ਅਤੇ ਮੰਟੂ ਨੂੰ ਬਾਈਕ 'ਤੇ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਹੀ ਕਤਲ ਦੀ ਖ਼ਬਰ ਮਿਲੀ। ਪਰਿਵਾਰ ਦਾ ਇਲਜ਼ਾਮ ਹੈ ਕਿ ਰਮੇਸ਼ ਰਾਏ ਇਸ ਕਤਲ ਨੂੰ ਅੰਜਾਮ ਦੇਣ ਦਾ ਸ਼ੱਕ ਹੈ। ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਮੇਸ਼ ਰਾਏ ਕੁਝ ਦਿਨ ਪਹਿਲਾਂ ਸ਼ਰਾਬ ਦੇ ਇਕ ਮਾਮਲੇ 'ਚ ਜ਼ਮਾਨਤ 'ਤੇ ਜੇਲ ਤੋਂ ਬਾਹਰ ਆਇਆ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਐਫਐਸਐਲ ਟੀਮ, ਰਾਮਪੁਰਹਰੀ ਅਤੇ ਮੀਨਾਪੁਰ ਥਾਣਾ ਅਤੇ ਡੀਐਸਪੀ ਈਸਟ ਅਜੇ ਵਤਸ ਮੌਕੇ ’ਤੇ ਪਹੁੰਚ ਗਏ। ਮੌਕੇ ਤੋਂ ਤਿੰਨ ਖੋਲ ਬਰਾਮਦ ਹੋਏ। ਲਾਸ਼ ਸੜਕ ਕਿਨਾਰੇ ਪਈ ਮਿਲੀ ਅਤੇ ਬਾਈਕ ਸੜਕ ਦੇ ਵਿਚਕਾਰ ਪਈ ਮਿਲੀ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।


