ਨੈਸ਼ਨਲ ਹਾਈਵੇ ‘ਤੇ School Van ਅਤੇ Alto Car ਦੀ ਜ਼ਬਰਦਸਤ ਟੱਕਰ, ਕਈ ਬੱਚੇ ਜ਼ਖਮੀ

by jaskamal

8 ਅਗਸਤ, ਨਿਊਜ਼ ਡੈਸਕ (ਸਿਮਰਨ) : ਲੁਧਿਆਣਾ ਅਧੀਨ ਆਉਂਦੇ ਦੋਰਾਹਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮੱਲੀਪੁਰ 'ਚ ਜੀ.ਟੀ ਰੋਡ ਨਜ਼ਦੀਕ ਇੱਕ ਸਕੂਲ ਵੈਨ ਅਤੇ ਅਲਟੋ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨ੍ਹਾ ਭਿਆਨਕ ਸੀ ਕਿ ਗੱਡੀ ਦੇ ਪਰਖਚੇ ਤੱਕ ਉੱਡ ਗਏ ਅਤੇ ਸਕੁੱਲੀ ਬੱਚੇ ਵੀ ਗੰਭੀਰ ਜ਼ਖਮੀ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿਚ ਸਕੂਲ ਦੇ ਤਿੰਨ ਬੱਚੇ ਦਿਇਆ (4 ਸਾਲ), ਭਵਨੀਤ ਕੌਰ (17 ਸਾਲ) ਅਤੇ ਅਰਵਿੰਦ (9 ਸਾਲ) ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਬੱਚਿਆਂ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਹਾਦਸੇ 'ਚ ਜ਼ਖਮੀ ਹੋਏ ਪੀੜਤ ਬੱਚਿਆਂ ਦਾ ਹਾਲ ਜਾਨਣ ਲਈ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਪਹੁੰਚ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।