15 ਅਪ੍ਰੈਲ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟੋਰਾਂਟੋ ਦੇ ਬਾਥੁਰਸਟ ਅਤੇ ਗਲੇਨਕੇਅਰਨ ਇਲਾਕੇ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਦੋ ਲੋਕ ਗੰਭੀਰ ਰੂਪ ਨਾਲ ਹੋ ਗਏ ਹਨ | ਦੱਸ ਦਈਏ ਕਿ ਇਸ ਖਤਰਨਾਕ ਹਾਦਸੇ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ |
ਉਥੇ ਹੀ ਪੈਰਾ ਮੈਡੀਕਲ ਕਰਮੀਆਂ ਨੇ ਦੱਸਿਆ ਕਿ ਜ਼ਖਮੀ ਲੋਕਾਂ ਨੂੰ ਡੂੰਗੀਆਂ ਸੱਟਾਂ ਲੱਗਿਆਂ ਹਨ | ਮੌਕੇ 'ਤੇ ਪੁਲਿਸ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਣਾਂ ਦਾ ਵੀ ਪਤਾ ਲਗਾ ਰਹੀ ਹੈ | ਦਸਣਯੋਗ ਹੈ ਕਿ ਪੁਲਿਸ ਨੂੰ ਹਾਦਸੇ ਦੇ ਤੁਰੰਤ ਬਾਅਦ ਰਾਤ ਦੇ ਕਰੀਬ 1:30 ਵਜੇ ਬੁਲਾਇਆ ਗਿਆ | ਪੁਲਿਸ ਹਾਦਸੇਸੱਥਲ ਨੂੰ ਸੀਲ ਕਰ ਮਾਮਲੇ ਦੀ ਜਾਂਚ ਕਰ ਰਹੀ ਹੈ |



