ਖੰਨਾ ‘ਚ ਏਟੀਐੱਮ ਲੁੱਟਣ ‘ਚ ਨਾਕਾਮ ਰਹੇ ਲੁਟੇਰਿਆਂ ਨੇ ਲਗਾਈ ਅੱਗ

by vikramsehajpal

ਖੰਨਾ (ਬਿਪਿਨ ਭਰਦਵਾਜ)- ਖੰਨਾ ਵਿਖੇ ਲੁਟੇਰਿਆਂ ਨੇ ਪਹਿਲਾਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਸਫਲ ਨਹੀਂ ਹੋ ਸਕੇ ਤਾਂ ਏਟੀਐਮ ਨੂੰ ਅੱਗ ਲਾ ਦਿੱਤੀ ਗਈ। ਏਟੀਐਮ ਚ ਕਰੀਬ 19 ਲੱਖ ਰੁਪਏ ਸੀ।

ਖੰਨਾ ਦੇ ਨਜ਼ਦੀਕੀ ਪਿੰਡ ਇਕੋਲਾਹਾ ਵਿਖੇ ਬੀਤੀ ਰਾਤ ਲੁਟੇਰਿਆਂ ਨੇ ਐਸਬੀਆਈ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਲੁਟੇਰੇ ਏਟੀਐਮ ਨੂੰ ਕੱਟਕੇ ਨਕਦੀ ਤੱਕ ਪਹੁੰਚ ਨਹੀਂ ਸਕੇ ਤਾਂ ਉਹਨਾਂ ਨੇ ਏਟੀਐਮ ਨੂੰ ਅੱਗ ਲਾ ਦਿੱਤੀ। ਏਟੀਐਮ ਚ ਕਰੀਬ 19 ਲੱਖ ਰੁਪਏ ਸੀ। ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦਸਿਆ ਕਿ ਸੀਸੀਟੀਵੀ ਫੁਟੇਜ ਲੈ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਫੁਟੇਜ ਅਨੁਸਾਰ ਕੁਝ ਬੰਦੇ ਪਹਿਲਾਂ ਏਟੀਐਮ ਕੱਟਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਉਹ ਸਫਲ ਨਹੀਂ ਹੁੰਦੇ ਤਾਂ ਅੱਗ ਲਾ ਦਿੰਦੇ ਹਨ। ਓਥੇ ਹੀ ਬੈਂਕ ਮੈਨੇਜਰ ਰੂਬਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਗ ਨਾਲ ਸਾਰਾ ਕੁੱਝ ਸੜ ਗਿਆ ਹੈ। ਇਸ ਲਈ ਮੁਸ਼ਕਲ ਆ ਰਹੀ ਹੈ।