ਇਰਾਕ ਚ ਹੋਇਆ ਰਾਕੇਟ ਹਮਲਾ, ਇਕ ਬੱਚੇ ਦੀ ਮੌਤ, ਜਦਕਿ 5 ਲੋਕ ਜ਼ਖਮੀ

by simranofficial

ਇਰਾਕ (ਐਨ .ਆਰ .ਆਈ ਮੀਡਿਆ ) : ਇਰਾਕ ਦੀ ਰਾਜਧਾਨੀ ਬਗਦਾਦ 'ਚ ਰਾਕੇਟ ਨਾਲ ਹਮਲਾ ਕੀਤਾ ਗਿਆ।ਇਸ ਹਮਲੇ ਦੇ ਵਿਚ ਇਕ ਬੱਚੇ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖਮੀ ਹੋ ਗਏ ਤੁਹਾਨੂੰ ਦੱਸ ਦੇਈਏ ਕਿ ਇਹ ਹਮਲਾ ਸੁਰੱਖਿਆ ਘੇਰੇ 'ਚ ਸਥਿਤ ਗ੍ਰੀਨ ਜੋਨ ਇਲਾਕੇ 'ਚ ਦੇ ਨੈਸ਼ਨਲ ਸਿਕਊਰਿਟੀ ਸਰਵਿਸ ਕੋਲ ਡਿੱਗਿਆ ਜੋ ਅਮਰੀਕੀ ਦੂਤਘਰ ਤੋਂ ਸਿਰਫ਼ 600 ਮੀਟਰ ਦੀ ਦੂਰੀ 'ਤੇ ਹੈ।

ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਕ 'ਚ ਮੌਜੂਦ ਅਮਰੀਕੀ ਫੌਜੀਆਂ ਦੀ ਗਿਣਤੀ ਨੂੰ ਤਿੰਨ ਹਜ਼ਾਰ ਤੋਂ ਘੱਟ ਕਰ ਕੇ 2500 ਦਾ ਫੈਸਲਾ ਲਿਆ ਹੈ।
ਇਸ ਤੋਂ ਪਹਿਲਾਂ ਅਕਤੂਬਰ ਮਹੀਨੇ 'ਚ ਈਰਾਨ ਸਮਰਥਿਤ ਮਿਲੀਸ਼ਿਆ ਨੇ ਕਿਹਾ ਸੀ ਕਿ ਉਹ ਈਰਾਕ 'ਚ ਅਮਰੀਕੀ ਫੌਜੀਆਂ 'ਤੇ ਕੀਤੇ ਜਾ ਰਹੇ ਹਮਲਿਆਂ 'ਤੇ ਰੋਕ ਲਾ ਰਹੇ ਹਨ ਜਿਸ 'ਚ ਅਮਰੀਕੀ ਦੂਤਘਰ ਵੀ ਸ਼ਾਮਲ ਹੈ।

ਇਸ ਦੇ ਨਾਲ ਹੀ ਇਹ ਵੀ ਸ਼ਰਤ ਰੱਖੀ ਗਈ ਸੀ ਕਿ ਅਮਰੀਕਾ ਆਪਣੇ ਫੌਜੀਆਂ ਨੂੰ ਈਰਾਕ ਤੋਂ ਵਾਪਸ ਬੁਲਾ ਲਵੇਗਾ। ਫਿਲਹਾਲ ਐਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਹਮਲੇ ਦੇ ਅੱਜੇ ਤੱਕ ਕਿਸੇ ਵੀ ਗੁੱਟ ਦੇ ਵਲੋਂ ਜਿੰਮੇਦਾਰੀ ਨਹੀਂ ਲਈ ਗਈ