ਬਗਦਾਦ – ਅਮਰੀਕੀ ਦੂਤਘਰ ਨੇੜੇ ਰਾਕੇਟ ਹਮਲਾ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਈਰਾਕ ਦੀ ਰਾਜਧਾਨੀ ਬਗਦਾਦ 'ਚ ਰਾਕੇਟ ਹਮਲਾ ਹੋਇਆ। ਇਹ ਹਮਲਾ ਬਗਦਾਦ ਦੇ ਸੁਰੱਖਿਆ ਘੇਰੇ 'ਚ ਸਥਿਤ ਗ੍ਰੀਨ ਜੋਨ ਇਲਾਕੇ ਵਿੱਚ ਕੀਤਾ ਗਿਆ। ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਿਕ ਇੱਕ ਰਾਕੇਟ ਦੇਸ਼ ਦੇ ਨੈਸ਼ਨਲ ਸਿਕਊਰਿਟੀ ਸਰਵਿਸ ਕੋਲ ਆ ਡਿੱਗਿਆ ਜੋ ਕਿ ਅਮਰੀਕੀ ਦੂਤਘਰ ਤੋਂ ਮਹਿਜ 600 ਮੀਟਰ ਦੀ ਦੂਰੀ 'ਤੇ ਹੈ।

ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਕ 'ਚ ਮੌਜੂਦ ਅਮਰੀਕੀ ਫ਼ੌਜੀਆਂ ਦੀ ਗਿਣਤੀ ਨੂੰ ਤਿੰਨ ਹਜ਼ਾਰ ਤੋਂ ਘੱਟ ਕਰ ਕੇ 2500 ਕਰਨ ਦਾ ਫ਼ੈਸਲਾ ਲਿਆ ਹੈ।ਇਸ ਤੋਂ ਪਹਿਲਾਂ ਅਕਤੂਬਰ ਮਹੀਨੇ 'ਚ ਈਰਾਨ ਸਮਰਥਿਤ ਮਿਲੀਸ਼ਿਆ ਨੇ ਕਿਹਾ ਸੀ ਕਿ ਉਹ ਈਰਾਕ 'ਚ ਅਮਰੀਕੀ ਫ਼ੌਜੀਆਂ 'ਤੇ ਕੀਤੇ ਜਾ ਰਹੇ ਹਮਲਿਆਂ 'ਤੇ ਰੋਕ ਲਾ ਰਹੇ ਹਨ ਜਿਸ 'ਚ ਅਮਰੀਕੀ ਦੂਤਘਰ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਅਮਰੀਕਾ ਆਪਣੇ ਫ਼ੌਜੀਆਂ ਨੂੰ ਈਰਾਕ ਤੋਂ ਵਾਪਸ ਬੁਲਾ ਲਵੇਗਾ।