IND v SA: ਰੋਹਿਤ ਨੇ ਲਾਇਆ ਟੈਸਟ ਕਰੀਅਰ ਦਾ 5ਵਾਂ ਸੈਂਕਡ਼ਾ

by mediateam

ਸਪੋਰਟਸ ਡੈਸਕ — ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਭਾਰਤ ਨੇ ਪਹਿਲੀ ਪਾਰੀ 7 ਵਿਕਟਾਂ 'ਤੇ 502 ਦੌੜਾਂ ਬਣਾਉਣ ਤੋਂ ਬਾਅਦ ਐਲਾਨੀ। ਉੱਥੇ ਹੀ  ਦੱ. ਅਫਰੀਕਾ ਦੀ ਪਹਿਲੀ ਪਾਰੀ ਵਿਚ ਆਪਣੀਆਂ ਸਾਰੀਆਂ ਵਿਕਟਾਂ ਗੁਆ ਕੇ 431 ਦੌਡ਼ਾਂ ਬਣਾਈਆਂ।


ਇਸ ਮੈਚ ਦੀ ਪਹਿਲੀ ਪਾਰੀ ਵਿਚ 300 ਤੋਂ ਵੱਧ ਦੌਡ਼ਾਂ ਦੀ ਸਾਂਝੇਦਾਰੀ ਕਰਨ ਵਾਲੀ ਮਯੰਕ ਅਤੇ ਰੋਹਿਤ ਸ਼ਰਮਾ ਦੀ ਜੋਡ਼ੀ ਦੂਜੀ ਪਾਰੀ ਵਿਚ ਫਿਰ ਕਮਾਲ ਨਹੀਂ ਦਿਖਾ ਸਕੀ। ਮਯੰਕ 7 ਦੌਡ਼ਾਂ ਬਣਾ ਕੇ ਕੇਸ਼ਵ ਮਹਾਰਾਜ ਦੀ ਗੇਂਦ 'ਤੇ ਡੂ ਪਲੇਸਿਸ ਨੂੰ ਕੈਚ ਦੇ ਬੈਠੇ। ਉੱਥੇ ਹੀ ਰੋਹਿਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਕ੍ਰੀਜ਼ 'ਤੇ ਮੌਜੂਦ ਹਨ। ਇਸ ਦੌਰਾਨ ਰੋਹਿਤ ਦੀ ਸ਼ਾਨਦਾਰ ਲੈਅ ਦੂਜੀ ਪਾਰੀ ਵਿਚ ਵੀ ਦੇਖਣ ਨੂੰ ਮਿਲੀ ਅਤੇ ਉਸ ਨੇ ਆਪਣੇ ਟੈਸਟ ਕਰੀਅਰ ਦਾ 5ਵਾਂ ਸੈਂਕਡ਼ਾ ਪੂਰਾ ਕੀਤਾ। ਦੱਸ ਦਈਏ ਕਿ ਇਹ ਰੋਹਿਤ ਦਾ ਇਸ ਮੈਚ ਵਿਚ ਦੂਜਾ ਸੈਂਕਡ਼ਾ ਹੈ। ਉੱਥੇ ਹੀ ਚੇਤੇਸ਼ਵਰ ਪੁਜਾਰਾ ਆਪਣਾ ਸੈਂਕਡ਼ਾ ਬਣਾਉਣ ਤੋਂ ਖੁਝ ਗਏ ਅਤੇ ਫਿਲੈਂਡਰ ਦੀ ਗੇਂਦ 'ਤੇ 81 ਦੌਡ਼ਾਂ ਬਣਾ ਐੱਲ. ਬੀ. ਡਬਿਲਊ. ਆਊਟ ਹੋ ਗਏ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..