30 ਕੈਰਟ ਦੇ ਹੀਰੇ ਵਾਲੀ 3.5 ਕਰੋੜ ਰੁਪਏ ਦੀ ਰੋਨਾਲਡੋ ਨੇ ਪਾਈ ਘੜੀ

by

ਵਾਸ਼ਿੰਗਟਨ (Nri Media) : ਫੁੱਟਬਾਲ ਦੇ ਸਟਾਰ ਕ੍ਰਿਸਟੀਆਨੋ ਰੋਨਾਲਡੋ ਦੁਨੀਆ ਦੇ ਸਭ ਤੋਂ ਅਮੀਰ, ਮਸ਼ਹੂਰ ਅਤੇ ਬੇਹਤਰੀਨ ਖਿਡਾਰੀਆਂ ਵਿੱਚੋਂ ਇੱਕ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਇੱਕ ਸ਼ਾਨਦਾਰ ਘੜੀ ਪਾਈ ਹੋਈ ਸੀ, ਜਿਸਦੀ ਕੀਮਤ ਲਗਭਗ 500,000 ਡਾਲਰ ਹੈ। ਵਿਦੇਸ਼ੀ ਮੀਡੀਆ ਮੁਤਾਬਿਕ, ਰੋਨਾਲਡੋ ਨੇ ਰੋਲੈਕਸ ਜੀਐਮਟੀ ਮਾਸਟਰ ਦੀ ਘੜੀ ਪਾਈ ਹੋਈ ਸੀ। ਉਨ੍ਹਾਂ ਨੂੰ 14ਵੇਂ ਦੁਬਈ ਅੰਤਰਰਾਸ਼ਟਰੀ ਸਪੋਰਟਸ ਕਾਨਫਰੰਸ ਦੇ ਸਮੇਂ ਦੇਖਿਆ ਗਿਆ। ਵਿਦੇਸ਼ੀ ਮੀਡੀਆ ਨੇ ਲਿਖਿਆ ਸੀ ਕਿ ਇਸ ਘੜੀ ਦੀ ਕੀਮਤ 485,350 ਡਾਲਰ ਹੈ। ਇਸ ਵਿੱਚ 18 ਕੈਰਟ ਸਫੈਦ ਸੋਨਾ ਅਤੇ 30 ਕੈਰਟ ਡਾਇਮੰਡ ਲੱਗਿਆ ਹੈ। 

ਇਹ ਘੜੀ ਰੋਲੈਕਸ ਦੀ ਸਭ ਤੋਂ ਮਹਿੰਗੀ ਘੜੀ ਹੈ। ਜੇਕਰ ਉਨ੍ਹਾਂ ਖੇਡ ਦੀ ਗੱਲ ਕੀਤੀ ਜਾਵੇ ਤਾਂ ਇਟਲੀ ਦੇ ਜੁਵੇਂਟਸ ਫੁੱਟਬਾਲ ਕਲੱਬ ਦੇ ਲਈ ਖੇਡਣ ਵਾਲੇ ਪੁਰਤਗਾਲੀ ਸੁਪਰਸਟਾਰ ਰੋਨਾਲਡੋ ਨੇ ਬੀਤੇ ਇਕ ਦਹਾਕੇ ਤੋਂ ਜ਼ਿਆਦਾਂ ਸਮੇਂ ਵਿੱਚ ਕਈ ਰਿਕਾਰਡ ਬਣਾਏ ਹਨ।

ਜਦੋ ਕਿ ਹੁਣ ਨਵਾਂ ਦਹਾਕਾ ਸ਼ੁਰੂ ਹੋ ਚੁੱਕਿਆ ਹੈ। ਹੋਰ ਵੀ ਕਈ ਰਿਕਾਰਡ ਹਨ ਜਿਨ੍ਹਾਂ 'ਤੇ ਰੋਨਾਲਡੋ ਦੀ ਅੱਖ ਹੈ। ਚੈਂਪੀਅਨਜ਼ ਲੀਗ ਵਿੱਚ ਸਭ ਤੋਂ ਜ਼ਿਆਦਾ ਹੈਟਰਿਕ ਅਤੇ ਸਭ ਤੋਂ ਜ਼ਿਆਦਾ ਅੰਤਰਾਰਸ਼ਟਰੀ ਗੋਲ 'ਤੇ ਰੋਨਾਲਡੋ ਦੀ ਨਜ਼ਰ ਹੈ। 2003 ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਰੋਨਾਲਡੋ ਆਪਣੇ ਮੌਜਦਾ ਕਲੱਬ ਨੂੰ ਚੈਂਪੀਅਨਜ਼ ਲੀਗ ਖਿਤਾਬ ਦਿਵਾਉਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਕਾਫ਼ੀ ਮਿਹਨਤ ਕਰ ਰਹੇ ਹਨ। ਜੁਵੇਂਟਸ ਨੇ 1995-96 ਦੇ ਚੈਂਪੀਅਨਜ਼ ਲੀਗ ਖਿਤਾਬ ਨਹੀ ਜਿੱਤਿਆ।


More News

NRI Post
..
NRI Post
..
NRI Post
..