ਰੂਹ ਕੰਬਾਊ ਘਟਨਾ : ਹਸਪਤਾਲ ਦੀ ਅਲਮਾਰੀ ‘ਚੋ ਮਿਲੀ ਮਾਂ ਤੇ ਧੀ ਦੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੋਂ ਇੱਕ ਰੂਹ ਕੰਬਾਊ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿੱਥੇ ਇੱਕ ਹਸਪਤਾਲ ਦੀ ਅਲਮਾਰੀ 'ਚੋ ਮਾਂ ਤੇ ਧੀ ਦੀ ਲਾਸ਼ ਬਰਾਮਦ ਹੋਈ ਹੈ । ਇਸ ਘਟਨਾ ਨਾਲ ਹਸਪਤਾਲ 'ਚ ਹੜਕੰਪ ਮੱਚ ਗਿਆ । ਦੱਸਿਆ ਜਾ ਰਿਹਾ ਕਿ ਲਾਸ਼ਾ ਆਪ੍ਰੇਸ਼ਨ ਥੀਏਟਰ ਦੀ ਅਲਮਾਰੀ 'ਚੋ ਮਿਲੀਆਂ ਹਨ । ਜਾਣਕਾਰੀ ਅਨੁਸਾਰ ਭੁਲਾਭਾਈ ਪਾਰਕ ਕੋਲ ਸਥਿਤ ਇੱਕ ਹਸਪਤਾਲ ਦੇ ਅੰਦਰੋਂ ਬਹੁਤ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵਲੋਂ ਆਪ੍ਰੇਸ਼ਨ ਥੀਏਟਰ ਦੇ ਅੰਦਰ ਪਈ ਅਲਮਾਰੀ ਨੂੰ ਖੋਲ੍ਹਿਆ ਤਾਂ ਸਾਰੇ ਲੋਕ ਹੈਰਾਨ ਰਹਿ ਗਏ ਕਿਉਕਿ ਅਲਮਾਰੀ ਅੰਦਰ ਮਾਂ ਤੇ ਧੀ ਦੀ ਲਾਸ਼ ਪਈ ਸੀ। ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾ 'ਤੇ ਗਲਾ ਘੋਟਣ ਦੇ ਨਿਸ਼ਾਨ ਹਨ। ਫਿਲਹਾਲ ਪੁਲਿਸ ਨੇ ਲਾਸ਼ਾ ਨੂੰ ਕਬਜ਼ੇ 'ਚ ਲੈ ਲਿਆ ਹੈ ।

More News

NRI Post
..
NRI Post
..
NRI Post
..