RR vs RCB Qualifier 2 : ਬੈਂਗਲੁਰੂ ਨੇ ਰਾਜਸਥਾਨ ਨੂੰ158 ਦੌੜਾਂ ਦਾ ਦਿੱਤਾ ਟੀਚਾ

by jaskamal

ਨਿਊਜ਼ ਡੈਸਕ : ਪਿਛਲੇ ਮੈਚ 'ਚ ਔਸਤ ਗੇਂਦਬਾਜ਼ੀ ਪ੍ਰਦਰਸ਼ਨ ਨੂੰ ਭੁਲਾ ਕੇ ਰਾਜਸਥਾਨ ਰਾਇਲਜ਼ (RR) ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2022 ਦੇ ਕੁਆਲੀਫਾਇਰ-2 'ਚ ਸ਼ੁੱਕਰਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਖ਼ਿਲਾਫ਼ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ ਜਿਸ ਦੇ ਹੌਸਲੇ ਪਿਛਲੇ ਮੈਚ 'ਚ ਮਿਲੀ ਜਿੱਤ ਤੋਂ ਬਾਅਦ ਬੁਲੰਦ ਹਨ।

ਦੋਵੇਂ ਟੀਮਾਂ ਵਿਚਾਲੇ ਜੋ ਜਿੱਤੇਗਾ ਉਹ ਫਾਈਨਲ 'ਚ ਜਾਵੇਗਾ ਤੇ ਐਤਵਾਰ ਨੂੰ ਗੁਜਰਾਤ ਟਾਈਟਨਜ਼ ਨਾਲ ਭਿੜੇਗਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਟਾਸ ਜਿੱਤ ਕੇ ਰਾਜਸਥਾਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਤ ਪਾਟੀਦਾਰ ਦੀ ਬਦੌਲਤ ਬੈਂਗਲੁਰੂ ਨੇ ਰਾਜਸਥਾਨ ਨੂੰ 158 ਦੌੜਾਂ ਦਾ ਟੀਚਾ ਦਿੱਤਾ ਹੈ।