ਅੰਕਿਤਾ ਦੇ ਕਾਤਲ ਨੂੰ ਜਿੰਦਾ ਸਾੜਨ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ: ਸੰਤ ਰਾਜੂਦਾਸ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਨੂੰਮਾਨਗੜੀ ਦੇ ਸੰਤ ਰਾਜੂਦਾਸ ਦਾ ਇਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਿਹੜਾ ਵੀ ਝਾਰਖੰਡ ਦੀ ਕੁੜੀ ਦੇ ਕਾਤਲ ਸ਼ਾਹਰੁਖ ਨੂੰ ਜਿੰਦਾ ਸਾੜ ਦੇਵੇਗਾ। ਉਸ ਨੂੰ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਸ਼ਾਹਰੁਖ ਉਸ ਧੀ 'ਤੇ ਵਿਆਹ ਲਈ ਦਬਾਅ ਪਾ ਰਿਹਾ ਹੈ, ਜਦੋ ਅੰਕਿਤਾ ਨੇ ਇਸ ਵਿਆਹ ਤੋਂ ਇੰਨਕਾਰ ਕੀਤਾ ਤਾਂ ਸ਼ਾਹਰੁਖ ਨੇ ਉਸ ਦੇ ਘਰ ਜਾ ਕੇ ਉਸ 'ਤੇ ਪੈਟਰੋਲ ਪਾ ਕੇ ਉਸ ਨੂੰ ਜਿੰਦਾ ਸਾੜ ਦਿੱਤਾ ਸੀ।

ਇਸ ਘਟਨਾ ਨਾਲ ਇਲਾਕੇ 'ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ 'ਤੇ ਕਿਸੇ ਵੀ ਰਾਜਨੀਤਿਕ ਨੇਤਾ ਨੇ ਵਿਰੋਧ ਨਹੀਂ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦਾ ਵਰੋਧ ਕਰੋ ਤਾਂ ਜੋ ਉਸ ਕੁੜੀ ਨੂੰ ਇਨਸਾਫ ਮਿਲ ਸਕੇ, ਜੋ ਵੀ ਦੋਸ਼ੀ ਨੂੰ ਪੈਟਰੋਲ ਪਾ ਕੇ ਅੱਗ ਲਾਏਗਾ। ਉਸ ਨੂੰ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਦੱਸ ਦਈਏ ਕਿ ਇਕ ਨੌਜਵਾਨ ਵਲੋਂ ਪਿਆਰ 'ਚ ਅਸਫਲ ਹੋਣ 'ਤੇ 19 ਸਾਲਾ ਕੁੜੀ ਨੂੰ ਜਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਘਟਨਾ ਦੌਰਾਨ ਕੁੜੀ ਦੀ ਮੌਤ ਹੋ ਗਈ ਸੀ। ਇਸ ਘਟਨਾ ਕਾਰਨ ਕਾਫੀ ਸਥਿਤੀ ਖ਼ਰਾਬ ਹੋ ਗਈ ਸੀ।