ਫੇਸਬੁੱਕ ’ਤੇ ਫੈਲੀ ਅਫ਼ਵਾਹ ਕਾਰਨ ਭੜਕੇ ਕੱਟੜਪੰਥੀ

by simranofficial

ਬੰਗਲਾਦੇਸ਼(ਐਨ .ਆਰ .ਆਈ ):ਫੇਸਬੁੱਕ ’ਤੇ ਇਸਲਾਮ ਬਾਰੇ ਨਕਾਰਾਤਮਕ ਟਿੱਪਣੀ ਕੀਤੇ ਜਾਣ ਦੀ ਅਫ਼ਵਾਹ ਕਾਰਨ ਬੰਗਲਾ ਦੇਸ਼ ਦੇ ਵਿਚ ਇਸਲਾਮਿਕ ਕੱਟੜਪੰਥੀਆਂ ਦੀ ਭੜਕੀ ਭੀੜ ਨੇ ਹਿੰਦੂ ਭਾਈਚਾਰੇ ਦੇ ਕਈ ਘਰਾਂ ਵਿਚ ਲੁੱਟ ਖੋਹ ਤੋਂ ਬਾਅਦ ਇਨ੍ਹਾਂ ਨੂੰ ਤਹਿਸ ਨਹਿਸ ਕਰਨ ਲਈ ਅੱਗ ਲਾ ਦਿੱਤੀ। ਮੁਸਲਿਮ ਕੱਟੜਪੰਥੀਆਂ ਵੱਲੋਂ ਕੀਤੀ ਗਈ ਇਸ ਵਾਰਦਾਤ ਤੋਂ ਬਾਅਦ ਤਣਾਅ ਦੀ ਸਥਿਤੀ ਬਣੀ ਹੋਈ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਚਰਮਪੰਥੀਆਂ ਨੇ ਫੇਸਬੁੱਕ ’ਤੇ ਇਸਲਾਮ ਬਾਰੇ ਨਕਾਰਤਮਕ ਟਿੱਪਣੀ ਕੀਤੇ ਜਾਣ ਦੀ ਅਫ਼ਵਾਹ ’ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਿੰਦੂਆਂ ਦੇ ਨਾਲ ਇਹ ਘਟਨਾ ਉਸ ਸਮੇਂ ਹੋਈ ਜਦੋਂ ਅਫ਼ਵਾਹ ਫੈਲੀ ਕਿ ਉਥੇ ਰਹਿਣ ਵਾਲੇ ਇਕ ਹਿੰਦੂ ਨੇ ਫਰਾਂਸ ਦੇ ਰਾਸ਼ਟਰਪਤੀ ਦੀ ਤਾਰੀਫ਼ ਕਰਦੇ ਹੋਏ ਇਸਲਾਮ ਦੀ ਨਿੰਦਾ ਕੀਤੀ ਹੈ। ਇਸ ਅਫ਼ਵਾਹ ਦੇ ਫੈਲਦੇ ਹੀ ਕਾਫੀ ਗਿਣਤੀ ਵਿਚਲ ਇਸਲਾਮਿਕ ਕੱਟੜਪੰਥੀ ਇਕੱਠੇ ਹੋ ਗਏ। ਉਨ੍ਹਾਂ ਨੇ ਹਿੰਦੂਆਂ ਦੇ ਕਈ ਘਰਾਂ ’ਤੇ ਇਕੋ ਵੇਲੇ ਹੱਲਾ ਬੋਲ ਦਿੱਤਾ।ਇਹ ਅਫਵਾਹ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਇਸਲਾਮੀ ਕੱਟੜਪੰਥੀ ਇਕੱਠੇ ਹੋ ਗਏ। ਉਨ੍ਹਾਂ ਨੇ ਇਕੱਠੇ ਹੋ ਕੇ ਹਿੰਦੂਆਂ ਦੇ ਕਈ ਘਰਾਂ ਤੇ ਹਮਲਾ ਕੀਤਾ। ਪਹਿਲਾਂ ਉਨ੍ਹਾਂ ਨੇ ਇਨ੍ਹਾਂ ਘਰਾਂ ਨੂੰ ਲੁੱਟ ਲਿਆ ਅਤੇ ਬਾਅਦ ਵਿੱਚ ਸਾੜ ਦਿੱਤਾ।