ਯੁੱਧ ‘ਚ ਰੂਸ ਤੇ ਯੂਕਰੇਨ ਦੇ ਦਾਅਵਿਆਂ ਅਨੁਸਾਰ 90 ਫ਼ੌਜੀਆਂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰ ਯੂਕਰੇਨ ਉਤੇ ਹਮਲਾ ਕਰ ਦਿੱਤਾ। ਰੂਸ ਦੇ ਦਾਅਵੇ ਅਨੁਸਾਰ ਹੁਣ ਤੱਕ 40 ਯੂਕਰੇਨੀ ਫ਼ੌਜੀ ਮਾਰੇ ਜਾ ਚੁੱਕੇ ਹਨ ਅਤੇ ਦੂਜੇ ਪਾਸੇ ਯੂਕਰੇਨ ਨੇ ਰੂਸ ਦੇ 50 ਫ਼ੌਜੀ ਮਾਰੇ ਜਾਣ ਅਤੇ 6 ਫਾਈਟਰ ਜੈਟਸ-ਟੈਂਕ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਰੂਸ ਨੇ ਤਿੰਨ ਪਾਸਿਓਂ ਯੂਕਰੇਨ ਉਤੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਦੇ ਫ਼ੌਜੀ ਪੂਰੇ ਯੂਕਰੇਨ ਵਿਚ ਦਾਖ਼ਲ ਹੋ ਚੁੱਕੇ ਹਨ।

ਯੂਕਰੇਨ ਨੇ ਕਿਹਾ ਕਿ ਸਾਡੇ ਉਤੇ ਤਿੰਨ ਪਾਸਿਓਂ ਰੂਸ, ਬੇਲਾਰੂਸ ਅਤੇ ਕ੍ਰੀਮੀਆ ਸਰਹੱਦ ਵੱਲੋਂ ਹਮਲਾ ਹੋਇਆ ਹੈ। ਲੁਹਾਂਸਕ, ਖਾਰਕੀਵ, ਚੇਰਨੀਵ, ਸੁਮ ਅਤੇ ਜੇਟੋਮਿਰ ਸੂਬਿਆਂ ਵਿਚ ਹਮਲੇ ਜਾਰੀ ਹਨ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸ ਦੇ 50 ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਇਸ ਦੇ 6 ਫਾਈਟਰ ਜੈਟਸ ਤੇ 6 ਟੈਂਕ ਤਬਾਹ ਕਰ ਦਿੱਤੇ ਹਨ।