ਰੂਸ ਨੇ ਫਿਰ ਕੀਤਾ ਯੂਕੇਨ ‘ਤੇ ਹਮਲਾ, ਦਾਗੇ 36 ਰਾਕੇਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਨੇ ਯੂਕੇਨ ਤੇ ਇਕ ਵਾਰ ਫਿਰ ਹਮਲਾ ਕੀਤਾ ਹੈ। ਯੂਕੇਨ ਦੇ ਰਾਸ਼ਟਰਪਤੀ ਜ਼ੇਲੇਸਕੀ ਨੇ ਕਿਹਾ ਕਿ ਮਾਸਕੋ ਵਲੋਂ ਹੁਣ ਵੱਡਾ ਹਮਲਾ ਕੀਤਾ ਗਿਆ ਹੈ। 36 ਰਾਕੇਟ ਦਾਗੇ ਗਏ ਹਨ। ਉਨ੍ਹਾਂ ਨੇ ਕਿਹਾ ਜ਼ਿਆਦਾਤਰ ਰਾਕੇਟ ਯੂਕੇਨ ਦੁਆਰਾ ਦਾਗੇ ਗਏ ਹਨ ।ਕੁਝ ਮਿਜ਼ਾਈਲਾਂ ਨੇ ਬਿਜਲੀ ਤੇ ਪਾਣੀ ਦੇ ਪਲਾਟਾਂ ਨੂੰ ਨਿਸ਼ਾਨਾ ਬਣਾਇਆ ਹੈ ।ਜਿਸ ਕਾਰਨ ਲੋਕ ਹਨੇਰੇ ਵਿੱਚ ਰਹਿਣ ਲਈ ਮਜ਼ਬੂਰ ਹਨ। ਜ਼ੇਲੇਸਕੀ ਨੇ ਕਿਹਾ ਕਿ ਰੂਸ ਵਲੋਂ ਵਾਰ ਵਾਰ ਜਾਣਬੁੱਝ ਕੇ ਹਮਲਾ ਕੀਤਾ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਦੋਵੇ ਦੇਸ਼ਾ ਵਿਚਾਲੇ ਕਰੀਬ 10 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਜੰਗ 'ਚ ਯੂਕੇਨ ਦੀ ਫੋਜ ਵੀ ਸਖਤੀ ਨਾਲ ਸਾਹਮਣਾ ਕਰ ਰਹੀ ਹੈ। ਮਾਸਕੋ ਨੂੰ ਡਰ ਹੈ ਕਿ ਯੂਕੇਨ ਇਥੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਬੀਤੀ ਦਿਨੀਂ ਰੂਸੀ ਰਾਸ਼ਟਰਪਤੀ ਨੇ ਇਸ ਜੰਗ ਦੀ ਕਮਾਨ ਖਤਰਨਾਕ ਜਰਨਲ ਨੂੰ ਸੋਪ ਦਿੱਤੀ ਸੀ ।