ਰੂਸ ਨੇ ਚਰਨੋਬਲ ਪਾਵਰ ਪਲਾਂਟ ‘ਤੇ ਕੀਤਾ ਕਬਜ਼ਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਰੂਸੀ ਰਾਸ਼ਟਰਪਤੀ ਦੁਆਰਾ ਯੂਕਰੇਨ ਦੇ ਖਿਲਾਫ 'ਫੌਜੀ ਕਾਰਵਾਈ' ਦੇ ਐਲਾਨ ਤੋਂ ਬਾਅਦ, ਹੁਣ ਤੱਕ 137 ਯੂਕਰੇਨੀਅਨ ਮਾਰੇ ਜਾ ਚੁੱਕੇ ਹਨ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਯੂਕਰੇਨ ਦੀ ਸਥਿਤੀ 'ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਫੌਜੀ ਹਮਲੇ ਦੀ ਸ਼ੁਰੂਆਤ ਕਰਨ ਲਈ ਰੂਸ ਦੀ ਨਿੰਦਾ ਕੀਤੀ ਅਤੇ ਰੂਸ 'ਤੇ "ਨਵੀਆਂ ਸਖ਼ਤ ਪਾਬੰਦੀਆਂ ਅਤੇ ਸੀਮਾਵਾਂ" ਦਾ ਐਲਾਨ ਕੀਤਾ। ਯੂਕਰੇਨ ਅਤੇ ਰੂਸ ਦੇ ਵਿਚਾਲੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਕੈਨੇਡਾ ਨੇ ਰੂਸ ਦੇ 58 ਸੰਸਥਾਵਾਂ ਉੱਤੇ ਪਾਬੰਦੀ ਲਗਾਈ ਹੈ ।