ਯੂਕਰੇਨ ਦੇ ਮੇਲੀਟੋਪੋਲ ਸ਼ਹਿਰ ‘ਤੇ ਕੀਤਾ ਕਬਜ਼ਾ, ਰੂਸ ਨੇ ਕੀਤਾ ਦਾਅਵਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) :  ਯੂਕਰੇਨ 'ਤੇ ਰੂਸੀ ਹਮਲੇ ਦਾ ਅੱਜ ਤੀਸਰਾ ਦਿਨ ਹੈ। ਰੂਸੀ ਫ਼ੌਜ ਨੇ ਯੂਕਰੇਨ ਦੇ ਮੇਲੀਟੋਪੋਲ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਉਸ ਨੇ ਸ਼ਹਿਰ 'ਤੇ ਪੂਰਾ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਹੈ। ਦੂਸਰੇ ਪਾਸੇ ਰੂਸ ਵਲੋਂ ਕੀਵ ਦੇ ਵਿਕਟਰੀ ਅਵੈਨਿਊ 'ਤੇ ਫ਼ੌਜੀ ਇਕਾਈਆਂ ਨੂੰ ਨਿਸ਼ਾਨਾ ਬਣਾਉਣ ਦੀ ਖ਼ਬਰ ਸਾਹਮਣੇ ਆਈ ਹੈ।

ਉਥੇ ਹੀ ਹੁਣ ਪੁਤਿਨ ਦੀ ਫ਼ੌਜ ਯੂਕਰੇਨ 'ਤੇ ਕਬਜ਼ਾ ਕਰਨ ਤਕ ਪਹੁੰਚ ਗਈ ਹੈ ਤੇ ਪੁਤਿਨ ਨੇ ਬਾਕੀ ਦੇਸ਼ਾਂ ਨੂੰ ਵੀ ਧਮਕੀ ਦਿੱਤੀ ਹੈ ਕਿ ਕੋਈ ਵੀ ਇਸ ਵਿਚਕਾਰ ਨਾ ਆਵੇ ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।

More News

NRI Post
..
NRI Post
..
NRI Post
..