ਰੂਸ ਨੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਏਅਰਕ੍ਰਾਫਟ AN-225 ‘Mriya’ ਨੂੰ ਹਮਲੇ ‘ਚ ਕੀਤਾ ਤਬਾਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਯੂਕਰੇਨ ਦੀ ਜੰਗ ਵਿਚ ਬੁਰੀ ਤਰ੍ਹਾਂ ਤਬਾਹੀ ਮਚਾਉਣ ਦੇ ਇਰਾਦੇ ਵਿਚ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਰੂਸੀ ਫੌਜਾਂ ਨੇ ਕੀਵ ਨੇੜੇ ਏਅਰਫੀਲਡ 'ਤੇ ਤਬਾਹ ਕਰ ਦਿੱਤਾ। ਏਅਰਕ੍ਰਾਫਟ AN-225 'Mriya' , ਜਿਸਦਾ ਅਰਥ ਹੈ ਯੂਕਰੇਨੀ ਵਿੱਚ 'ਸੁਪਨਾ', ਨੂੰ ਯੂਕਰੇਨੀ ਏਅਰੋਨੌਟਿਕਸ ਕੰਪਨੀ ਐਂਟੋਨੋਵ ਦੁਆਰਾ ਬਣਾਇਆ ਗਿਆ ਸੀ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਜਹਾਜ਼ ਮੰਨਿਆ ਗਿਆ ਸੀ।ਇਸ ਦੇ ਨਾਲ ਹੀ ਰੂਸ ਨੇ ਯੂਕਰੇਨ ਦੇ ਹਵਾਈ ਅੱਡੇ 'ਤੇ ਬੁਰੀ ਤਰ੍ਹਾਂ ਬੰਮਬਾਰੀ ਕੀਤੀ ਹੈ।