ਵੱਡੀ ਮਾਰ ਦੀ ਤਿਆਰੀ ‘ਚ ਰੂਸ; ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ

by jaskamal

ਨਿਊਜ਼ ਡੈਸਕ : ਰੂਸ ਇਕ ਵਾਰ ਫਿਰ ਇਕ ਨਵੀਂ ਮਾਰ ਦੀ ਤਿਆਰੀ 'ਚ ਜਾਪਦਾ ਹੈ। ਦਰਅਸਲ ਰੂਸ ਦੇ ਰਾਸ਼ਟਰਪੀ ਵਲਾਦਿਮੀਰ ਪੁਤਿਨ ਨੂੰ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਆਪਣੀ ਨਵੀਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਯੂਕਰੇਨ ਨਾਲ ਚੱਲ ਰਹੇ ਯੁੱਧ ਦੇ ਦੌਰਾਨ ਰੂਸ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਹੈ।

ਇਕ ਨਿੱਜੀ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਿਕ ਪੁਤਿਨ ਨੂੰ ਫੌਜ ਵੱਲੋਂ ਦੱਸਿਆ ਗਿਆ ਸੀ ਕਿ ਮਿਜ਼ਾਈਲ ਨੂੰ ਦੇਸ਼ ਦੇ ਉੱਤਰ-ਪੱਛਮ 'ਚ ਪਲੇਸੇਟਸਕ ਤੋਂ ਲਾਂਚ ਕੀਤਾ ਗਿਆ ਸੀ ਤੇ ਦੂਰ ਪੂਰਬ 'ਚ ਕਾਮਚਟਕਾ ਪ੍ਰਾਇਦੀਪ ਵੱਲ ਇਸ ਦਾ ਪ੍ਰੀਖਣ ਕੀਤਾ ਗਿਆ।ਪੁਤਿਨ ਨੇ ਫੌਜ ਨੂੰ ਕਿਹਾ, ''ਮੈਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦੇ ਸਫਲ ਪ੍ਰੀਖਣ 'ਤੇ ਤੁਹਾਨੂੰ ਵਧਾਈ ਦਿੰਦਾ ਹਾਂ। "ਇਹ ਸੱਚਮੁੱਚ ਅਨੋਖਾ ਹਥਿਆਰ ਸਾਡੀਆਂ ਹਥਿਆਰਬੰਦ ਫੌਜਾਂ ਦੀ ਲੜਾਈ ਦੀ ਸਮਰੱਥਾ ਨੂੰ ਮਜ਼ਬੂਤ ​​ਕਰੇਗਾ, ਬਾਹਰੀ ਖਤਰਿਆਂ ਤੋਂ ਰੂਸ ਦੀ ਸੁਰੱਖਿਆ ਨੂੰ ਭਰੋਸੇਯੋਗਤਾ ਨਾਲ ਯਕੀਨੀ ਬਣਾਏਗਾ ਤੇ ਉਨ੍ਹਾਂ ਲੋਕਾਂ ਨੂੰ, ਜੋ ਹਮਲਾਵਰ ਬਿਆਨਬਾਜ਼ੀ ਦੀ ਗਰਮੀ 'ਚ ਸਾਡੇ ਦੇਸ਼ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰਦੇ ਹਨ, ਕੁਝ ਵੀ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਲਈ ਮਜਬੂਰ ਹੋਣਗੇ।"

ਯੂਐੱਸ ਕਾਂਗਰੇਸ਼ਨਲ ਰਿਸਰਚ ਸਰਵਿਸ ਦੇ ਅਨੁਸਾਰ, ਸਰਮਟ ਇਕ ਨਵੀਂ ਭਾਰੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਹੈ ਜਿਸ ਨੂੰ ਰੂਸ ਤੋਂ ਹਰੇਕ ਮਿਜ਼ਾਈਲ 'ਤੇ 10 ਜਾਂ ਵੱਧ ਵਾਰਹੈੱਡਾਂ ਨਾਲ ਤਾਇਨਾਤ ਕਰਨ ਦੀ ਉਮੀਦ ਹੈ।