BIG BREAKING : ਯੂਕਰੇਨ ‘ਤੇ ਰੂਸ ਦਾ “ਹਮਲਾ” ਸ਼ੁਰੂ, ਇਸ ਨਕਸ਼ੇ ‘ਤੇ ਦੇਖੋ ਰੂਸ ਨੇ ਕਿੱਥੇ-ਕਿੱਥੇ ਸੁੱਟੇ ਬੰਬ

by jaskamal

ਨਿਊਜ਼ ਡੈਸਕ : ਰੂਸ-ਯੂਕਰੇਨ ਤਣਾਅ ਵਿਚਾਲੇ ਰੂਸੀ ਫੌਜ ਵੱਲੋਂ ਯੂਕਰੇਨ ਦੇ ਕੁਝ ਇਲਾਕਿਆਂ ਵਿਚ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਅਪਡੇਟ ਆਈ ਹੈ ਕਿ ਰੂਸ ਫੌਜਾ ਵੱਲੋਂ ਹਵਾਈ, ਜ਼ਮੀਨੀ ਤੇ ਸਮੁੰਦਰੀ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਫੌਜਾਂ ਵੱਲੋਂ ਮਿਜ਼ਾਈਲਾਂ ਵੀ ਦਾਗੀਆਂ ਜਾ ਰਹੀਆਂ ਹਨ। ਇਸ ਘਟਨਾਕ੍ਰਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਹਮਲੇ ਦੇ ਸਾਇਰਨ ਸੁਣੇ ਗਏ ਅਤੇ ਖੇਤਰ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰਨ ਲਈ ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਵਧ ਰਹੀ ਹੈ।

ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਯੂਕਰੇਨ ਤੇ ਹਮਲੇ ਦੀ ਸਕੀਮ ਰੂਸੀ ਰਾਸ਼ਟਰਪਤੀ ਵਾਲਦਿਮਿਰ ਪੁਤਿਨ ਨੇ ਜੁਲਾਈ 2021 'ਚ ਬਣਾਈ ਸੀ। ਉੱਥੇ ਹੀ ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਰੂਸ ਦਾ "ਹਮਲਾ ਸ਼ੁਰੂ ਹੋ ਗਿਆ ਹੈ।" ਰੂਸੀ ਸੈਨਿਕਾਂ ਵੱਲੋਂ ਸਰਹੱਦ ਪਾਰ ਕਰਨ ਤੇ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ 'ਚ ਹਮਲਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਉਥੇ ਹੀ ਇਕ ਨਕਸ਼ਾ ਜਾਰੀ ਕੀਤਾ ਗਿਆ ਹੈ, ਜਿਸ ਵਿਚ ਦਰਸਾਇਆ ਗਿਆ ਹੈ ਕਿ ਰੂਸੀ ਫੌਜ ਵੱਲੋਂ ਕਿੱਥੇ-ਕਿੱਥੇ ਬੰਬ ਸੁੱਟੇ ਗਏ ਹਨ। ਪ੍ਰਸ਼ਾਸਨ ਵੱਲੋ ਜਾਰੀ ਕੀਤੇ ਗਏ ਇਸ਼ ਨਕਸ਼ੇ ਰਾਹੀਂ ਸਾਫ ਦੇਖਿਆ ਜਾ ਸਕਦਾ ਹੈ ਕਿ ਰੂਸ ਫੌਜ ਨੇ ਯੂਕਰੇਨ ਦੇ ਅੰਦਰੂਨੀ ਹਿੱਸਿਆ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।