ਗੱਲਬਾਤ ਮਗਰੋਂ ਨਰਮ ਹੋਇਆ ਰੂਸ! ਲੜਾਈ ਖਤਮ ਹੋਣ ਦੀ ਸੰਭਾਵਨਾ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਦੇ ਪ੍ਰਤੀਨਿਧਾਂ ਨੇ ਮੰਗਲਵਾਰ ਨੂੰ ਤੁਰਕੀ ਦੇ ਇਸਤਾਂਬੁਲ 'ਚ ਗੱਲਬਾਤ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਅਜਿਹੀ ਗੱਲਬਾਤ ਦੇ ਸਕਾਰਾਤਮਕ ਸੰਕੇਤ ਮਿਲੇ ਹਨ। ਇਕ ਪਾਸੇ, ਜ਼ੇਲੇਂਸਕੀ ਨੇ ਪੂਰਬੀ ਰੂਸ 'ਚ ਰਿਆਇਤਾਂ ਦੇਣ ਲਈ ਸਹਿਮਤੀ ਦਿੱਤੀ ਹੈ ਤੇ ਦੂਜੇ ਪਾਸੇ, ਰੂਸ ਨੇ ਰਾਜਧਾਨੀ ਕੀਵ ਦੇ ਆਲੇ-ਦੁਆਲੇ ਫੌਜੀ ਕਾਰਵਾਈਆਂ 'ਚ ਕਟੌਤੀ ਕਰਨ ਦਾ ਵਾਅਦਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜ਼ੇਲੇਂਸਕੀ ਤੇ ਪੁਤਿਨ ਦੀ ਜਲਦੀ ਹੀ ਸਿੱਧੀ ਮੁਲਾਕਾਤ ਵੀ ਹੋ ਸਕਦੀ ਹੈ।

ਯੂਕਰੇਨ ਦੇ ਇਕ ਵਾਰਤਾਕਾਰ ਨੇ ਕਿਹਾ ਕਿ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਵਿਚਕਾਰ ਜਲਦੀ ਹੀ ਮੁਲਾਕਾਤ ਹੋ ਸਕਦੀ ਹੈ। ਰੂਸੀ ਵਫ਼ਦ ਨੇ ਇਸਤਾਂਬੁਲ 'ਚ ਯੂਕਰੇਨੀਆਂ ਨਾਲ ਗੱਲਬਾਤ ਦੇ ਪਹਿਲੇ ਦੌਰ ਨੂੰ ਵੀ ਸਕਾਰਾਤਮਕ ਤੇ "ਸਾਰਥਕ" ਕਰਾਰ ਦਿੱਤਾ। ਦੱਸ ਦਈਏ ਕਿ ਗੱਲਬਾਤ ਦੇ ਕਈ ਦੌਰ ਅਸਫਲ ਰਹਿਣ ਤੋਂ ਬਾਅਦ ਦੋਵੇਂ ਧਿਰਾਂ ਜੰਗ ਨੂੰ ਰੋਕਣ ਲਈ ਕਿਸੇ ਨਾ ਕਿਸੇ ਨਤੀਜੇ 'ਤੇ ਸਹਿਮਤ ਹੋ ਗਈਆਂ ਹਨ।