ਰੂਸ ਨੇ ਵਿਰੋਧੀ ਦੇਸ਼ਾਂ ਨੂੰ ਦਿੱਤੀ ਧਮਕੀ; ਪਾਬੰਦੀਆਂ ਵਧੀਆਂ ਤਾਂ ਗੈਸ ਸਪਲਾਈ ਰੋਕ ਦੇਵਾਂਗੇ

by jaskamal

ਨਿਊਜ਼ ਡੈਸਕ : ਰੂਸ-ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦਰਮਿਆਨ ਵੱਖ-ਵੱਖ ਦੇਸ਼ਾਂ ਵੱਲੋਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਰੂਸ ਨੇ ਧਮਕੀ ਦਿੱਤੀ ਹੈ ਕਿ ਜੇ ਪੱਛਮੀ ਦੇਸ਼ ਰੂਸੀ ਤੇਲ ’ਤੇ ਪਾਬੰਦੀ ਲਗਾਉਂਦੇ ਹਨ ਤਾਂ ਰੂਸ ਜਰਮਨੀ ਲਈ ਆਪਣੀ ਮੁੱਖ ਗੈਸ ਪਾਈਪਲਾਈਨ ਬੰਦ ਕਰ ਦੇਵੇਗਾ। ਰੂਸ ਦੇ ਉੱਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਕਿ ਰੂਸੀ ਤੇਲ ਦੀ ਨਾਮਨਜ਼ੂਰੀ ਦੇ ਵਿਸ਼ਵ ਬਾਜ਼ਾਰ ’ਚ ਵਿਨਾਸ਼ਕਾਰੀ ਨਤੀਜੇ ਹੋਣਗੇ, ਜਿਸ ਨਾਲ ਤੇਲ ਦੀਆਂ ਕੀਮਤਾਂ ਦੋ ਗੁਣਾ ਤੋਂ ਵੱਧ ਕੇ 300 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ। ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਕਿ ਰੂਸੀ ਤੇਲ ਦੀ ਗ਼ੈਰ-ਪ੍ਰਵਾਨਗੀ ਦੇ ਗਲੋਬਲ ਬਾਜ਼ਾਰ ’ਚ ਘਾਤਕ ਨਤੀਜੇ ਦਿੱਸਣਗੇ, ਜਿਸ ਨਾਲ ਤੇਲ ਦੀਆਂ ਕੀਮਤਾਂ ਦੁੱਗਣੀਆਂ ਤੋਂ ਜ਼ਿਆਦਾ ਵਧ ਕੇ 300 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ।

ਯੂਕ੍ਰੇਨ ’ਤੇ ਫੌਜੀ ਕਾਰਵਾਈ ’ਤੇ ਰੂਸ ਨੂੰ ਸਬਕ ਸਿਖਾਉਣ ਲਈ ਅਮਰੀਕਾ ਅਤੇ ਉਸ ਦੇ ਸਾਥੀ ਰੂਸ ਤੋਂ ਤੇਲ ਦਰਾਮਦ ’ਤੇ ਪਾਬੰਦੀ ਲਾਉਣ ’ਤੇ ਵਿਚਾਰ ਕਰ ਰਹੇ ਹਨ। ਜਰਮਨੀ ਅਤੇ ਨੀਦਰਲੈਂਡ ਨੇ ਹਾਲਾਂਕਿ ਸੋਮਵਾਰ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰ ਨਹੀਂ ਕੀਤਾ। ਯੂਰਪੀਨ ਯੂਨੀਅਨ ਆਪਣੀ ਵਰਤੋਂ ਦੀ ਗੈਸ ਦਾ ਲਗਭਗ 40 ਫ਼ੀਸਦੀ ਅਤੇ ਤੇਲ ਦਾ 30 ਫ਼ੀਸਦੀ ਹਿੱਸਾ ਰੂਸ ਤੋਂ ਖਰੀਦਦਾ ਹੈ। ਰੂਸ ਤੋਂ ਸਪਲਾਈ ਪ੍ਰਭਾਵਿਤ ਹੋਣ ’ਤੇ ਬਦਲਵੀਂ ਸਪਲਾਈ ਦਾ ਹੋਰ ਸਰੋਤ ਨਹੀਂ ਹੈ।